ਪੱਛਮੀ ਏਸ਼ੀਆ ''ਚ ਤਣਾਅ ਦਰਮਿਆਨ ਪਾਕਿਸਤਾਨ ਦਾ ਦੌਰਾ ਕਰਨਗੇ ਈਰਾਨ ਦੇ ਰਾਸ਼ਟਰਪਤੀ ਰਈਸੀ

Monday, Apr 15, 2024 - 06:36 PM (IST)

ਪੱਛਮੀ ਏਸ਼ੀਆ ''ਚ ਤਣਾਅ ਦਰਮਿਆਨ ਪਾਕਿਸਤਾਨ ਦਾ ਦੌਰਾ ਕਰਨਗੇ ਈਰਾਨ ਦੇ ਰਾਸ਼ਟਰਪਤੀ ਰਈਸੀ

ਇਸਲਾਮਾਬਾਦ (ਭਾਸ਼ਾ)- ਪੱਛਮੀ ਏਸ਼ੀਆ ਵਿਚ ਵਧਦੇ ਤਣਾਅ ਦਰਮਿਆਨ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ 22 ਅਪ੍ਰੈਲ ਨੂੰ ਪਾਕਿਸਤਾਨ ਦਾ ਦੌਰਾ ਕਰਨ ਵਾਲੇ ਹਨ। ਇਹ ਜਾਣਕਾਰੀ ਸੋਮਵਾਰ ਨੂੰ ਪਾਕਿਸਤਾਨੀ ਮੀਡੀਆ ਦੀ ਇੱਕ ਖ਼ਬਰ ਤੋਂ ਮਿਲੀ ਹੈ। ਖ਼ਬਰ ਮੁਤਾਬਕ ਇਸ ਦੌਰਾਨ ਰਈਸੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ, ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅਤੇ ਫੌਜੀ ਲੀਡਰਸ਼ਿਪ ਨਾਲ ਮੁਲਾਕਾਤ ਕਰਨਗੇ। 'ਜੀਓ ਨਿਊਜ਼' ਦੀ ਖ਼ਬਰ ਮੁਤਾਬਕ ਰਈਸੀ (63) ਦੀ ਇਹ ਸੰਭਾਵਿਤ ਯਾਤਰਾ ਅਜਿਹੇ ਸਮੇਂ 'ਚ ਹੋਵੇਗੀ ਜਦੋਂ ਤਹਿਰਾਨ ਨੇ ਕੁੱਝ ਦਿਨ ਪਹਿਲਾਂ ਹੀ ਸੀਰੀਆ ਵਿਚ ਦਮਿਸ਼ਕ ਸਥਿਤ ਆਪਣੇ ਵਣਜ ਦੂਤਘਰ 'ਤੇ ਇਜ਼ਰਾਈਲ ਦੇ ਕਥਿਤ ਹਵਾਈ ਹਮਲੇ ਦੇ ਜਵਾਬ 'ਚ ਇਜ਼ਰਾਈਲ 'ਤੇ 300 ਤੋਂ ਜ਼ਿਆਦਾ ਡਰੋਨ ਅਤੇ ਮਿਜ਼ਾਈਲਾਂ ਦਾਗੀਆਂ। 

ਇਹ ਵੀ ਪੜ੍ਹੋ: ਪਿਤਾ ਦੀ ਕਰਤੂਤ; 3 ਬੱਚਿਆਂ ਨੂੰ ਖੂਹ ’ਚ ਸੁੱਟਿਆ, ਮੌਤ

ਦਮਿਸ਼ਕ 'ਚ ਈਰਾਨ ਦੇ ਵਣਜ ਦੂਤਘਰ 'ਤੇ ਹੋਏ ਹਮਲੇ 'ਚ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਕੋਰ ਦੇ 2 ਸੀਨੀਅਰ ਕਮਾਂਡਰਾਂ ਸਮੇਤ ਕਈ ਲੋਕ ਮਾਰੇ ਗਏ ਸਨ। ਇਹ ਦੌਰਾ ਇਸ ਲਈ ਵੀ ਮਹੱਤਵ ਰੱਖਦਾ ਹੈ ਕਿਉਂਕਿ ਇਹ ਪਾਕਿਸਤਾਨ ਅਤੇ ਈਰਾਨ ਵੱਲੋਂ ਆਪਣੇ ਸਹਿਯੋਗ ਨੂੰ ਡੂੰਘਾ ਕਰਨ ਲਈ ਚੱਲ ਰਹੇ ਯਤਨਾਂ ਦੇ ਵਿਚਕਾਰ ਹੋ ਰਿਹਾ ਹੈ, ਜਿਸ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਇੱਕ ਅਸਥਾਈ ਝਟਕਾ ਲੱਗਾ ਸੀ। ਜਨਵਰੀ ਵਿੱਚ, ਈਰਾਨ ਦੇ ਸਰਹੱਦ ਪਾਰ ਦੇ ਹਮਲਿਆਂ ਦੇ ਜਵਾਬ ਵਿੱਚ ਪਾਕਿਸਤਾਨ ਨੇ ਕਥਿਤ ਤੌਰ 'ਤੇ ਈਰਾਨੀ ਖੇਤਰ ਦੇ ਅੰਦਰ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਉਣ ਲਈ ਡਰੋਨ ਅਤੇ ਰਾਕੇਟ ਦੀ ਵਰਤੋਂ ਕਰਕੇ ਸਟੀਕ ਹਮਲੇ ਕੀਤੇ ਸਨ। 

ਇਹ ਵੀ ਪੜ੍ਹੋ: ਸਿਡਨੀ 'ਚ 3 ਦਿਨਾਂ ਅੰਦਰ ਦੂਜੀ ਵਾਰ ਵਾਪਰੀ ਛੁਰੇਬਾਜ਼ੀ ਦੀ ਘਟਨਾ, ਹੁਣ ਚਰਚ 'ਚ ਕਈ ਲੋਕਾਂ 'ਤੇ ਹਮਲਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News