ਅੱਜ PoK ''ਚ ਇਮਰਾਨ ਕਰਨਗੇ ਜਲਸਾ, ਅਫਰੀਦੀ ਵੀ ਹੋਣਗੇ ਸ਼ਾਮਲ

Friday, Sep 13, 2019 - 03:57 PM (IST)

ਅੱਜ PoK ''ਚ ਇਮਰਾਨ ਕਰਨਗੇ ਜਲਸਾ, ਅਫਰੀਦੀ ਵੀ ਹੋਣਗੇ ਸ਼ਾਮਲ

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅੱਜ ਭਾਵ ਸ਼ੁੱਕਰਵਾਰ ਨੂੰ ਪੀ.ਓ.ਕੇ. ਦੇ ਮੁੱਜ਼ਫਰਾਬਾਦ ਵਿਚ ਇਕ ਜਲਸੇ ਨੂੰ ਸੰਬੋਧਿਤ ਕਰਨਗੇ। ਅਕਸਰ ਕਸ਼ਮੀਰ ਮੁੱਦੇ 'ਤੇ ਬਿਆਨ ਦੇਣ ਵਾਲੇ ਸਾਬਕਾ ਕ੍ਰਿਕਟਰ ਸ਼ਾਹਿਦ ਅਫਰੀਦੀ ਵੀ ਇਸ ਮੌਕੇ ਮੌਜੂਦ ਰਹਿਣਗੇ। ਭਾਰਤ ਦੇ ਜੰਮੂ-ਕਸ਼ਮੀਰ ਵਿਚ ਧਾਰਾ 370 ਖਤਮ ਕਰਨ ਦੇ ਬਾਅਦ ਇਹ ਦੂਜਾ ਮੌਕਾ ਹੈ ਜਦੋਂ ਇਮਰਾਨ ਖਾਨ ਕਿਸੇ ਰੈਲੀ ਨੂੰ ਸੰਬੋਧਿਤ ਕਰਨਗੇ। 13 ਸਤੰਬਰ ਨੂੰ ਹੋਣ ਵਾਲੇ ਜਲਸੇ ਬਾਰੇ ਇਮਰਾਨ ਨੇ ਖੁਦ ਆਪਣੇ ਟਵਿੱਟਰ ਜ਼ਰੀਏ ਜਾਣਕਾਰੀ ਦਿੱਤੀ ਸੀ। 

ਅੱਜ ਮੁੱਜ਼ਫਰਾਬਾਦ ਵਿਚ ਜਲਸਾ ਕਰ ਰਹੇ ਇਮਰਾਨ ਦਾ ਉਦੇਸ਼ ਕਸ਼ਮੀਰ ਮਾਮਲੇ ਦਾ ਅੰਤਰਰਾਸ਼ਟਰੀਕਰਨ ਕਰਨਾ ਹੈ। 39 ਸਾਲਾ ਅਫਰੀਦੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਡੀ ਗਿਣਤੀ ਵਿਚ ਜਲਸੇ ਦਾ ਹਿੱਸਾ ਬਣਨ। ਸ਼ਾਹਿਦ ਅਫਰੀਦੀ ਨੇ ਆਪਣੇ ਇਕ ਬਿਆਨ ਵਿਚ ਕਿਹਾ ਸੀ ਕਿ ਇਮਰਾਨ ਨੂੰ ਕਸ਼ਮੀਰ 'ਤੇ ਬਹੁਤ ਕੁਝ ਕਰਨ ਦੀ ਲੋੜ ਹੈ। ਅਫਰੀਦੀ ਉਸੇ ਤਰ੍ਹਾਂ ਹੀ ਪਾਕਿਸਤਾਨ ਦੀ ਸਰਕਾਰ ਦੇ ਸਾਥ ਦੇ ਰਹੇ ਹਨ, ਜਿਸ ਤਰ੍ਹਾਂ ਭਾਰਤ ਵਿਚ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਸਰਕਾਰ ਨਾਲ ਜੁੜੇ ਹੋਏ ਹਨ। ਅਫਰੀਦੀ ਵੀ ਕਸ਼ਮੀਰ ਮਾਮਲੇ 'ਤੇ ਉਨ੍ਹਾਂ ਹੀ ਹਮਲਾਵਰ ਰਵੱਈਆ ਅਪਨਾਉਂਦੇ ਹਨ ਜਿਸ ਤਰ੍ਹਾਂ ਗੌਤਮ ਗੰਭੀਰ। ਪਿਛਲੇ ਦਿਨੀਂ ਦੋਹਾਂ ਵਿਚਾਲੇ ਟਵਿੱਟਰ 'ਤੇ ਕਾਫੀ ਬਿਆਨਬਾਜ਼ੀ ਹੋਈ ਅਤੇ ਗੰਭੀਰ ਨੇ ਅਫਰੀਦੀ ਨੂੰ ਇੱਥੇ ਤੱਕ ਕਹਿ ਦਿੱਤਾ ਸੀ ਕਿ ਉਨ੍ਹਾਂ ਨੂੰ ਇਕ ਮਨੋਵਿਗਿਆਨੀ ਦੀ ਲੋੜ ਹੈ।


author

Vandana

Content Editor

Related News