ਪਾਕਿਸਤਾਨ: ਇਮਰਾਨ ਦੀ ਕਰੀਬੀ ਸ਼ੀਰੀਨ ਮਜ਼ਾਰੀ ਨੂੰ ਰਿਹਾਈ ਦੇ ਹੁਕਮ ਤੋਂ ਬਾਅਦ ਮੁੜ ਕੀਤਾ ਗ੍ਰਿਫਤਾਰ

Tuesday, May 23, 2023 - 05:04 PM (IST)

ਪਾਕਿਸਤਾਨ: ਇਮਰਾਨ ਦੀ ਕਰੀਬੀ ਸ਼ੀਰੀਨ ਮਜ਼ਾਰੀ ਨੂੰ ਰਿਹਾਈ ਦੇ ਹੁਕਮ ਤੋਂ ਬਾਅਦ ਮੁੜ ਕੀਤਾ ਗ੍ਰਿਫਤਾਰ

ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਕਰੀਬੀ ਸ਼ੀਰੀਨ ਮਜ਼ਾਰੀ ਨੂੰ ਅਦਾਲਤ ਦੇ ਹੁਕਮਾਂ 'ਤੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਕੁਝ ਘੰਟਿਆਂ ਬਾਅਦ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਲਾਹੌਰ ਹਾਈ ਕੋਰਟ ਦੀ ਰਾਵਲਪਿੰਡੀ ਬੈਂਚ ਨੇ ਮਜ਼ਾਰੀ ਨੂੰ ਕਿਸੇ ਵੀ ਮਾਮਲੇ ਵਿਚ ਲੋੜੀਂਦੇ ਨਾ ਹੋਣ 'ਤੇ ਰਿਹਾਅ ਕਰਨ ਦਾ ਨਿਰਦੇਸ਼ ਦਿੱਤਾ ਸੀ। ਮਜ਼ਾਰੀ (57) ਨੇ 2018 ਤੋਂ 2022 ਤੱਕ ਖਾਨ ਦੀ ਸਰਕਾਰ ਵਿੱਚ ਮਨੁੱਖੀ ਅਧਿਕਾਰ ਮੰਤਰੀ ਵਜੋਂ ਕੰਮ ਕੀਤਾ ਸੀ। ਉਸ ਦੇ ਵਕੀਲ ਅਹਿਸਾਨ ਪੀਰਜ਼ਾਦਾ ਨੇ ਕਿਹਾ ਕਿ ਉਸ ਨੂੰ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਤੋਂ ਰਿਹਾਅ ਹੋਣ ਤੋਂ ਤੁਰੰਤ ਬਾਅਦ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ।

ਇਹ ਵੀ ਪੜ੍ਹੋ : ਕਸ਼ਮੀਰ 'ਚ ਜੀ-20 ਦੀ ਬੈਠਕ ਨੂੰ ਲੈ ਕੇ ਗੁੱਸੇ 'ਚ ਪਾਕਿਸਤਾਨ, ਬਿਲਾਵਲ ਭੁੱਟੋ ਨੇ ਭਾਰਤ ਖਿਲਾਫ ਉਗਲਿਆ ਜ਼ਹਿਰ

ਪੀਰਜ਼ਾਦਾ ਨੇ ਟਵੀਟ ਕੀਤਾ, “ਦਸ ਦਿਨਾਂ ਵਿੱਚ ਇਹ ਚੌਥੀ ਵਾਰ ਹੈ ਜਦੋਂ ਮਜ਼ਾਰੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।” ਉਨ੍ਹਾਂ ਕਿਹਾ  “ਸਾਨੂੰ ਨਹੀਂ ਪਤਾ ਕਿ ਉਹ ਉਸਨੂੰ ਕਿੱਥੇ ਲੈ ਗਏ ਹਨ। ਇਹ ਦੂਜੀ ਵਾਰ ਹੈ ਕਿ ਅਦਾਲਤ ਵੱਲੋਂ ਉਸ ਦੀ ਰਿਹਾਈ ਦੇ ਹੁਕਮਾਂ ਤੋਂ ਤੁਰੰਤ ਬਾਅਦ ਉਸ ਨੂੰ ਅਦਿਆਲਾ ਜੇਲ੍ਹ ਦੇ ਬਾਹਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ।” ਮਜ਼ਾਰੀ ਨੂੰ ਇਸਲਾਮਾਬਾਦ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਮਜ਼ਾਰੀ ਦੀ ਧੀ ਇਮਾਨ ਮਜ਼ਾਰੀ-ਹਜ਼ੀਰ ਨੇ ਲਾਹੌਰ ਹਾਈ ਕੋਰਟ ਵਿੱਚ ਉਸਦੀ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਸੀ।

ਜੱਜ ਨੇ ਫੈਸਲਾ ਸੁਣਾਇਆ ਕਿ ਜੇਕਰ ਮਜ਼ਾਰੀ ਦਾ ਕਿਸੇ ਵੀ ਕੇਸ ਵਿੱਚ ਨਾਮ ਨਹੀਂ ਹੈ ਤਾਂ ਉਸ ਨੂੰ ਰਿਹਾਅ ਕਰ ਦਿੱਤਾ ਜਾਵੇ ਅਤੇ ਸਾਬਕਾ ਮੰਤਰੀ ਨੂੰ ਡਿਪਟੀ ਕਮਿਸ਼ਨਰ ਨੂੰ ਹਲਫ਼ਨਾਮਾ ਦੇਣ ਲਈ ਕਿਹਾ ਕਿ ਉਹ ਭਵਿੱਖ ਵਿੱਚ ਅਜਿਹੀ ਕਿਸੇ ਵੀ ਵਿਘਨਕਾਰੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੋਵੇਗੀ। ਮਜ਼ਾਰੀ ਦੀ ਧੀ ਨੇ ਮੀਡੀਆ ਨੂੰ ਦੱਸਿਆ ਕਿ ਸਾਬਕਾ ਮੰਤਰੀ ਨੂੰ ਇੱਕ ਹਫ਼ਤੇ ਵਿੱਚ ਤਿੰਨ ਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਉਸ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ।

ਉਨ੍ਹਾਂ ਕਿਹਾ, ''ਸਰਕਾਰ ਨੂੰ ਸੋਚਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਘਰਾਂ ਨੂੰ ਤਬਾਹ ਨਹੀਂ ਕਰਨਾ ਚਾਹੀਦਾ।'' ਮਜ਼ਾਰੀ-ਹਜ਼ੀਰ ਨੇ 70 ਸਾਲਾ ਖਾਨ 'ਤੇ ਵੀ ਨਿਸ਼ਾਨਾ ਵਿੰਨ੍ਹਦਿਆਂ ਕਿਹਾ, ''ਇਹ ਦੁੱਖ ਦੀ ਗੱਲ ਹੈ ਕਿ ਪਾਰਟੀ ਮੁਖੀ ਇਮਰਾਨ ਖਾਨ ਵਰਕਰਾਂ ਨਾਲ ਕੰਮ ਨਹੀਂ ਕਰ ਰਹੇ ਅਤੇ ਨੇਤਾਵਾਂ ਨੂੰ ਭੁੱਲ ਗਏ ਹਨ। 

ਇਹ ਵੀ ਪੜ੍ਹੋ : ਪਾਕਿ PM ਸ਼ਾਹਬਾਜ਼ ਸ਼ਰੀਫ ਨੇ 9 ਮਈ ਦੀ ਹਿੰਸਾ ਲਈ ਇਮਰਾਨ ਖਾਨ ਨੂੰ ਠਹਿਰਾਇਆ ਜ਼ਿੰਮੇਵਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News