ਪਾਕਿ ''ਚ ਹਿੰਦੂ ਵਪਾਰੀਆਂ ਨੂੰ ਮਿਲ ਰਹੀਆਂ ਧਮਕੀਆਂ, ਜਾਨ ''ਤੇ ਖਤਰਾ
Monday, Jun 07, 2021 - 10:21 AM (IST)
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਬਲੋਚਿਸਤਾਨ ਵਿਚ ਹਿੰਦੂ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇੱਥੇ ਦੱਸ ਦਈਏ ਕਿ ਬੀਤੇ ਦਿਨੀਂ ਇੱਥੋਂ ਦੇ ਇਕ ਵਪਾਰੀ ਅਸ਼ੋਕ ਕੁਮਾਰ ਦਾ ਕੁਝ ਅਣਪਛਾਤੇ ਲੋਕਾਂ ਨੇ ਕਤਲ ਕਰ ਦਿੱਤਾ ਸੀ। ਐਕਸਪ੍ਰੈੱਸ ਟ੍ਰਿਬਿਊਨ ਮੁਤਾਬਕ ਪਿਛਲੇ ਹਫ਼ਤੇ ਖੁਜ਼ਦਾਰ ਜ਼ਿਲ੍ਹੇ ਦੀ ਵਧ ਮਾਰਕੀਟ ਵਿਚ ਗੋਲੀ ਮਾਰ ਕੇ ਵਪਾਰੀ ਅਸ਼ੋਕ ਦਾ ਕਤਲ ਕਰ ਦਿੱਤਾ ਗਿਆ ਸੀ। ਪਾਕਿਸਤਾਨੀ ਅਖ਼ਬਾਰ ਮੁਤਾਬਕ ਐਤਵਾਰ ਨੂੰ ਉੱਥੋਂ ਦੇ ਸਥਾਨਕ ਬਜ਼ਾਰਾਂ ਅਤੇ ਨੈਸ਼ਨਲ ਹਾਈਵੇਅ 'ਤੇ ਜਗ੍ਹਾ-ਜਗ੍ਹਾ ਸਾਈਨਬੋਰਡ ਅਤੇ ਪੰਪਲੇਟ ਲੱਗੇ ਸਨ ਜਿਹਨਾਂ 'ਤੇ ਧਮਕੀ ਦਿੱਤੀ ਗਈ ਹੈ ਕਿ ਜੇਕਰ ਹਿੰਦੂ ਵਪਾਰੀ ਔਰਤ ਗਾਹਕਾਂ ਨੂੰ ਦੁਕਾਨਾਂ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੰਦੇ ਹਨ ਤਾਂ ਉਹਨਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਪੜ੍ਹੋ ਇਹ ਅਹਿਮ ਖਬਰ- ਖੁਲਾਸਾ : ਵੁਹਾਨ ਲੈਬ ਨੂੰ ਇਕ ਅਮਰੀਕੀ ਸੰਸਥਾ ਨੇ ਦਿੱਤੇ ਸਨ 3 ਅਰਬ ਰੁਪਏ
ਇੱਥੇ ਦੱਸ ਦਈਏ ਕਿ ਵਪਾਰੀ ਅਸ਼ੋਕ ਨੇ ਜ਼ਬਰੀ ਵਸੂਲੀ ਦੀ ਰਾਸ਼ੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਮਗਰੋਂ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਪੂਰੇ ਸ਼ਹਿਰ ਵਿਚ ਪੰਪਲੇਟ ਮਤਲਬ ਪਰਚੇ ਲਗਾ ਦਿੱਤੇ ਗਏ। ਪਾਕਿਸਤਾਨ ਦੇ ਵਪਾਰੀਆਂ ਦਾ ਸਮੂਹ ਇਸ ਕਤਲ ਖ਼ਿਲਾਫ਼ ਪ੍ਰਦਰਸ਼ਨ ਕਰ ਰਿਹਾ ਹੈ। ਬਲੋਚਿਸਤਾਨ ਨੈਸ਼ਨਲ ਪਾਰਟੀ-ਮੇਂਗਲ ਦੇ ਵਰਕਰ ਅਤੇ ਵਪਾਰੀ ਸੰਘ ਦੇ ਮੈਂਬਰਾਂ ਨੇ ਸ਼ਨੀਵਾਰ ਨੂੰ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਅਸਲ ਵਿਚ ਉਹ ਧਮਕੀ ਭਰ ਪਰਚੇ ਅਤੇ ਜਾਂਚ ਦੀ ਹੌਲੀ ਪ੍ਰਕਿਰਿਆ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਪਾਕਿਸਤਾਨ ਵਿਚ ਘੱਟ ਗਿਣਤੀਆਂ ਨੂੰ ਵਿਤਕਰੇ ਅਤੇ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੋਂ ਦੇ ਘੱਟ ਗਿਣਤੀਆਂ ਵਿਚ ਈਸਾਈ, ਸਿੱਖ ਅਤੇ ਹਿੰਦੂ ਭਾਈਚਾਰਾ ਸ਼ਾਮਲ ਹੈ। ਇਸ ਭਾਈਚਾਰੇ ਦੀਆਂ ਔਰਤਾਂ ਦੀ ਹਾਲਤ ਕਾਫੀ ਖਰਾਬ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।