ਇਮਰਾਨ ਨੂੰ ਵੱਡਾ ਝਟਕਾ, FATF ਦੀ ਇਕਾਈ ਨੇ ਪਾਈ ਝਾੜ, ਨਹੀਂ ਦਿੱਤੀ ਰਾਹਤ

10/12/2020 6:27:13 PM

ਇਸਲਾਮਾਬਾਦ (ਬਿਊਰੋ): ਗ੍ਰੇ ਲਿਸਟ ਵਿਚੋਂ ਬਚਣ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਾ ਹੈ। ਵਿੱਤੀ ਕਾਰਵਾਈ ਟਾਸਕ ਫੋਰਸ ਮਤਲਬ FATF ਦੀ ਖੇਤਰੀ ਇਕਾਈ ਏਸ਼ੀਆ ਪੈਸੀਫਿਕ ਗਰੁੱਪ (Asia Pacific Group, APG) ਨੇ ਅੱਤਵਾਦੀ ਫੰਡਿੰਗ ਅਤੇ ਮਨੀ ਲਾਂਡਰਿੰਗ 'ਤੇ ਲਗਾਮ ਪਾਉਣ ਵਿਚ ਅਸਫਲ ਰਹਿਣ 'ਤੇ ਪਾਕਿਸਤਾਨ ਨੂੰ 'Enhanced Follow-Up' ਵਿਚ ਬਰਕਰਾਰ ਰੱਖਿਆ ਹੈ। ਏ.ਪੀ.ਜੀ. ਦੇ ਇਸ ਕਦਮ ਨਾਲ ਪਾਕਿਸਤਾਨ ਦੇ ਐੱਫ.ਏ.ਟੀ.ਐੱਫ. ਦੀ ਗ੍ਰੇ ਲਿਸਟ ਵਿਚ ਬਣੇ ਰਹਿਣਾ ਨਿਸ਼ਚਿਤ ਹੋ ਗਿਆ ਹੈ। ਇਹੀ ਨਹੀਂ ਉਸ 'ਤੇ ਹੁਣ ਬਲੈਕਲਿਸਟ ਹੋਣ ਦਾ ਖਤਰਾ ਮੰਡਰਾ ਰਿਹਾ ਹੈ।

ਡਾਨ ਦੀ ਰਿਪੋਰਟ ਦੇ ਮੁਤਾਬਕ, ਏ.ਪੀ.ਜੀ. ਨੇ ਪਾਇਆ ਕਿ ਅੱਤਵਾਦੀ ਫੰਡਿੰਗ ਅਤੇ ਮਨੀ ਲਾਂਡਰਿੰਗ ਨੂੰ ਖਤਮ ਕਰਨ ਲਈ ਐੱਫ.ਏ.ਟੀ.ਐੱਫ. ਵੱਲੋਂ ਦਿੱਤੇ ਗਏ ਤਕਨੀਕੀ ਸੁਝਾਆਂ ਨੂੰ ਲਾਗੂ ਕਰਨ ਵਿਚ ਪਾਕਿਸਤਾਨ ਨੇ ਬਹੁਤ ਘੱਟ ਤਰੱਕੀ ਕੀਤੀ ਹੈ। ਏ.ਪੀ.ਜੀ. ਵੱਲੋਂ ਪਾਕਿਸਤਾਨ ਦੇ ਮੁਲਾਂਕਣ ਦੀ ਪਹਿਲੀ ਫਾਲੋ ਅਪ ਰਿਪੋਰਟ ਨੂੰ ਜਾਰੀ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ ਐੱਫ.ਏ.ਟੀ.ਐੱਫ. ਵੱਲੋਂ ਕੀਤੀਆਂ  ਗਈਆਂ 40 ਸਿਫਾਰਿਸ਼ਾਂ ਵਿਚੋਂ ਸਿਰਫ ਦੋ 'ਤੇ ਤਰੱਕੀ ਕੀਤੀ ਹੈ।

ਇਸ 12 ਸਫਿਆਂ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਵੱਲੋਂ ਸਿਫਾਰਿਸ਼ਾਂ ਨੂੰ ਪੂਰਾ ਕਰਨ ਵਿਚ ਇਕ ਸਾਲ ਵਿਚ ਕੋਈ ਤਬਦੀਲੀ ਨਹੀਂ ਆਈ ਹੈ। ਇਸ ਨੂੰ ਦੇਖਦੇ ਹੋਏ ਏ.ਪੀ.ਜੀ. ਨੇ ਘੋਸ਼ਣਾ ਕੀਤੀ ਹੈਕਿ ਪਾਕਿਸਤਾਨ 'Enhanced Follow-Up' ਲਿਸਟ ਵਿਚ ਬਣਿਆ ਰਹੇਗਾ। ਨਾਲ ਹੀ ਪਾਕਿਸਤਾਨ ਨੂੰ 40 ਸੁਝਾਆਂ ਨੂੰ ਲਾਗੂ ਕਰਨ ਦੀ ਦਿਸ਼ਾ ਵਿਚ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਰਿਪੋਰਟ ਦੇਣੀ ਹੋਵੇਗੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ ਕੁਝ ਸੁਝਾਆਂ ਨੂੰ ਲਾਗੂ ਕਰਨ ਦੀ ਦਿਸ਼ਾ ਵਿਚ ਤਰੱਕੀ ਕੀਤੀ ਹੈ। ਏ.ਪੀ.ਜੀ. ਦੀ ਰਿਪੋਰਟ ਅਜਿਹੇ ਸਮੇਂ ਵਿਚ ਆਈ ਹੈ ਜਦੋਂ 21 ਅਕਤੂਬਰ ਤੋਂ 23 ਅਕਤੂਬਰ ਦੇ ਵਿਚ ਐੱਫ.ਏ.ਟੀ.ਐੱਫ. ਦੀ ਵਰਚੁਅਲ ਰੀਵੀਊ ਮੀਟਿੰਗ ਹੋਣੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਤਾਜ਼ਾ ਰਿਪੋਰਟ ਦੇ ਬਾਅਦ ਹੁਣ ਪਾਕਿਸਤਾਨ ਦਾ ਗ੍ਰੇ ਲਿਸਟ ਵਿਚ ਬਣੇ ਰਹਿਣਾ ਨਿਸ਼ਚਿਤ ਹੋ ਗਿਆ ਹੈ। ਵੱਡਾ ਦਾਅ ਖੇਡਦੇ ਹੋਏ ਪਿਛਲੇ 18 ਮਹੀਨਿਆਂ ਵਿਚ ਪਾਕਿਸਤਾਨ ਨੇ ਨਿਗਰਾਨੀ ਸੂਚੀ ਵਿਚੋਂ ਹਜ਼ਾਰਾਂ ਅੱਤਵਾਦੀਆਂ ਦੇ ਨਾਮ ਨੂੰ ਹਟਾ ਦਿੱਤਾ ਸੀ।


Vandana

Content Editor

Related News