ਪਾਕਿ : ਆਪਣੇ ਮਾਤਾ-ਪਿਤਾ ਨੂੰ ਸਾੜ ਕੇ ਮਾਰਨ ਵਾਲੇ ਦੋਸ਼ੀ ਨੂੰ ਅਦਾਲਤ ਨੇ ਸੁਣਾਈ ਸਜ਼ਾ
Wednesday, Feb 01, 2023 - 04:24 PM (IST)

ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਰਾਵਲਪਿੰਡੀ ’ਚ ਅੱਜ ਬੁੱਧਵਾਰ ਆਪਣੀ ਪਤਨੀ ਨਾਲ ਝਗੜਨ ਦੇ ਬਾਅਦ ਆਪਣੇ ਮਾਤਾ-ਪਿਤਾ ਨੂੰ ਤਸੀਹੇ ਦੇਣ ਅਤੇ ਬੇਰਹਿਮੀ ਨਾਲ ਹੱਤਿਆ ਕਰਨ ਵਾਲੇ ਦੋਸ਼ੀ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ।ਸੂਤਰਾਂ ਅਨੁਸਾਰ ਇਹ ਦਿਲ ਦਹਿਲਾਉਣ ਵਾਲੀ ਘਟਨਾ ਬੀਤੇ ਸਾਲ 9 ਜੂਨ ਨੂੰ ਰਾਵਲਪਿੰਡੀ ’ਚ ਹੋਈ ਸੀ। ਦੋਸ਼ੀ ਮੁਹੰਮਦ ਵਸੀਮ ਨੇ ਆਪਣੇ ਬਜ਼ੁਰਗ ਮਾਤਾ- ਪਿਤਾ ਨੂੰ ਤਸੀਹੇ ਵੀ ਦਿੱਤੇ ਅਤੇ ਬਾਅਦ ’ਚ ਉਨਾਂ ’ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿ : ਸਾਬਕਾ ਪੀ.ਐੱਮ. ਸ਼ਾਹਿਦ ਖਾਕਾਨ ਅੱਬਾਸੀ ਨੇ PML-N ਅਹੁਦੇ ਤੋਂ ਦਿੱਤਾ ਅਸਤੀਫ਼ਾ
ਦੋਸ਼ੀ ਨੇ ਇਹ ਕਦਮ ਉਦੋਂ ਉਠਾਇਆ, ਜਦ ਉਸ ਦੀ ਪਤਨੀ ਸੱਸ, ਸਹੁਰੇ ਨਾਲ ਝਗੜਾ ਕਰਨ ਦੇ ਬਾਅਦ ਆਪਣੇ ਪੇਕੇ ਚਲੀ ਗਈ ਅਤੇ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ। ਦੋਸ਼ੀ ਮੁਹੰਮਦ ਵਸੀਮ ਆਪਣੀ ਪਤਨੀ ਸਬੰਧੀ ਵਿਵਾਦ ਲਈ ਆਪਣੇ ਮਾਂ-ਬਾਪ ਨੂੰ ਦੋਸ਼ੀ ਮੰਨਦਾ ਸੀ। ਵਧੀਕ ਜ਼ਿਲਾ ਤੇ ਸ਼ੈਸਨ ਜੱਜ ਨਤਾਸ਼ਾ ਸਲੀਮ ਨੇ ਫ਼ੈਸਲਾ ਸੁਣਾਉਦੇ ਹੋਏ ਦੋਸ਼ੀ ਨੂੰ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।