ਪਾਕਿਸਤਾਨ ''ਚ ਕੋਵਿਡ-19 ਦੇ 727 ਨਵੇਂ ਮਾਮਲੇ ਆਏ ਸਾਹਮਣੇ

08/06/2020 4:35:58 PM

ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਵਿਚ ਵੀਰਵਾਰ ਨੂੰ ਕੋਵਿਡ-19 ਦੇ 727 ਨਵੇਂ ਮਾਮਲੇ ਸਾਹਮਣੇ ਆਏ ਜਿਸ ਦੇ ਬਾਅਦ ਦੇਸ਼ ਵਿਚ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 2,81,863 ਹੋ ਗਏ। ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਨੇ ਵੀਰਵਾਰ ਨੂੰ ਦੱਸਿਆ ਕਿ ਬੀਤੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਨਾਲ 21 ਹੋਰ ਲੋਕਾਂ ਦੀ ਜਾਨ ਚਲੀ ਗਈ। ਇਸ ਦੇ ਬਾਅਦ ਕੋਵਿਡ-19 ਨਾਲ ਜਾਨ ਗਵਾਉਣ ਵਾਲਿਆਂ ਦਾ ਅੰਕੜਾ 6,035 ਹੋ ਗਿਆ ਹੈ।

ਸਿੰਧ ਸੂਬੇ ਵਿਚ ਕੋਵਿਡ-19 ਦੇ 1,21,373 ਮਾਮਲੇ ਹਨ, ਜਦੋਂ ਕਿ ਪੰਜਾਬ ਸੂਬੇ ਵਿਚ 93,847, ਖ਼ੈਬਰ-ਪਖ਼ਤੂਨਖਵਾ ਵਿਚ 34,359, ਇਸਲਾਮਾਬਾਦ ਵਿਚ 15,144, ਬਲੂਚਿਸਤਾਨ ਵਿਚ 11,793, ਗਿਲਗਿਤ-ਬਾਲਤੀਸਤਾਨ ਵਿਚ 2,234 ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ 2,116 ਮਾਮਲੇ ਹਨ।  ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 15001 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਹੁਣ ਤੱਕ ਕੁੱਲ 20,58,872 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ।  ਹਾਲਤ ਵਿਚ ਸੁਧਾਰ ਨੂੰ ਵੇਖਦੇ ਹੋਏ ਸਿੱਖਿਆ ਮੰਤਰੀ ਸ਼ਫਾਕਤ ਮਹਿਮੂਦ ਨੇ ਬੁੱਧਵਾਰ ਨੂੰ ਘੋਸ਼ਣਾ ਦੀ ਕਿ ਜੇਕਰ ਸਭ ਕੁੱਝ ਠੀਕ ਰਿਹਾ ਤਾਂ ਸਾਰੇ ਸਿੱਖਿਅਕ ਅਦਾਰੇ 15 ਸਤੰਬਰ ਤੋਂ ਫਿਰ ਤੋਂ ਖੁੱਲਣਗੇ। ਅਧਿਕਾਰਤ ਸੂਤਰਾਂ ਅਨੁਸਾਰ ਜੇਕਰ ਸਭ ਕੁੱਝ ਠੀਕ ਰਿਹਾ ਤਾਂ ਅਧਿਕਾਰੀ ਆਉਣ ਵਾਲੇ ਹਫ਼ਤੇ ਵਿਚ ਵਿਆਹ ਹਾਲ, ਪਾਰਕਾਂ ਅਤੇ ਰੈਸਟੋਰੈਂਟ ਨੂੰ ਫਿਰ ਤੋਂ ਖੋਲ੍ਹਣ ਦੀ ਯੋਜਨਾ ਬਣਾ ਰਹੇ ਹਨ।


cherry

Content Editor

Related News