ਪਾਕਿਸਤਾਨ ਨੇ ਮੁੜ ਕੀਤੀ ਜੰਗਬੰਦੀ ਦੀ ਉਲੰਘਣਾ, ਆਮ ਨਾਗਰਿਕਾਂ ਨੂੰ ਬਣਾਇਆ ਨਿਸ਼ਾਨਾ
Friday, Nov 07, 2025 - 11:03 AM (IST)
ਇਸਲਾਮਾਬਾਦ- ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਫਿਰ ਤੋਂ ਸੰਘਰਸ਼ ਸ਼ੁਰੂ ਹੋ ਗਿਆ ਹੈ। ਜਾਣਕਾਰੀ ਅਨੁਸਾਰ ਪਾਕਿਸਤਾਨੀ ਫੌਜੀਆਂ ਨੇ ਅਫਗਾਨਿਸਤਾਨ ਦੇ ਸਪਿਨ ਬੋਲਡਕ ਇਲਾਕੇ ’ਚ ਵੀਰਵਾਰ ਸ਼ਾਮ ਲਗਭਗ 5 ਵਜੇ ਗੋਲੀਬਾਰੀ ਕੀਤੀ। ਅਫਗਾਨ ਫੌਜੀ ਸੂਤਰਾਂ ਨੇ ਕਿਹਾ ਕਿ ਪਾਕਿਸਤਾਨੀ ਫੌਜੀਆਂ ਨੇ ਭਾਰੀ ਹਥਿਆਰਾਂ ਨਾਲ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ। ਫਿਲਹਾਲ ਜਾਨੀ ਨੁਕਸਾਨ ਬਾਰੇ ਤੁਰੰਤ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕੁਝ ਮੀਡੀਆ ਰਿਪੋਰਟਾਂ ਦੇ ਅਨੁਸਾਰ ਅਫਗਾਨਿਸਤਾਨ ਨੇ ਵੀ ਜਵਾਬੀ ਹਮਲੇ ਕੀਤੇ ਹਨ।
ਇਹ ਵੀ ਪੜ੍ਹੋ : ਜਾਣੋ ਇਕ ਲੀਟਰ Petrol-Diesel 'ਤੇ ਕਿੰਨਾ ਕਮਾ ਲੈਂਦਾ ਹੈ ਪੈਟਰੋਲ ਪੰਪ ਦਾ ਮਾਲਕ?
ਇਹ ਝੜਪ ਅਜਿਹੇ ਸਮੇਂ ਹੋਈ ਜਦੋਂ ਵੀਰਵਾਰ ਨੂੰ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਤੁਰਕੀ ’ਚ ਤੀਜੇ ਦੌਰ ਦੀ ਸ਼ਾਂਤੀ ਵਾਰਤਾ ਸ਼ੁਰੂ ਹੋਈ ਹੈ। ਦੋਵਾਂ ਧਿਰਾਂ ਨੇ 19 ਅਕਤੂਬਰ ਨੂੰ ਕਤਰ ’ਚ ਜੰਗਬੰਦੀ ’ਤੇ ਦਸਤਖਤ ਕੀਤੇ ਸਨ ਪਰ ਪਿਛਲੇ ਹਫ਼ਤੇ ਤੁਰਕੀ ’ਚ ਹੋਈ ਦੂਜੇ ਦੌਰ ਦੀ ਗੱਲਬਾਤ ਬਿਨਾਂ ਕਿਸੇ ਸਮਝੌਤੇ ਦੇ ਖਤਮ ਹੋ ਗਈ ਸੀ। ਅੱਜ ਦੀ ਗੱਲਬਾਤ ਵੀ ਤੁਰਕੀ ਅਤੇ ਕਤਰ ਦੀ ਵਿਚੋਲਗੀ ’ਚ ਸ਼ੁਰੂ ਹੋਈ ਹੈ। ਸ਼ਾਂਤੀ ਵਾਰਤਾ ’ਚ ਪਾਕਿਸਤਾਨ ਵੱਲੋਂ ਆਈ.ਐੱਸ.ਆਈ. ਮੁਖੀ ਲੈਫਟੀਨੈਂਟ ਜਨਰਲ ਆਸਿਮ ਮਲਿਕ ਅਗਵਾਈ ਕਰ ਰਹੇ ਹਨ, ਜਦਕਿ ਤਾਲਿਬਾਨ ਵੱਲੋਂ ਖੁਫੀਆ ਮੁਖੀ ਅਬਦੁਲ ਹੱਕ ਵਾਸਿਕ, ਉਪ ਗ੍ਰਹਿ ਮੰਤਰੀ ਰਹਿਮਤੁੱਲਾ ਨਜੀਬ ਅਤੇ ਬੁਲਾਰੇ ਸੁਹੈਲ ਸ਼ਾਹੀਨ ਸ਼ਾਮਿਲ ਹੋ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
