ਪਾਕਿ ਤੇ ਅਫਗਾਨ ਵਿਚਾਲੇ ਦੋ-ਪੱਖੀ ਵਪਾਰ ਬਹਾਲ, ਵਾਹਗਾ ਬਾਰਡਰ ਜ਼ਰੀਏ ਹੋਵੇਗਾ ਨਿਰਯਾਤ

07/13/2020 6:08:40 PM

ਇਸਲਾਮਾਬਾਦ (ਬਿਊਰੋ): ਕੋਰੋਨਾਵਾਇਰਸ ਕਾਰਨ ਲੱਗੀਆਂ ਪਾਬੰਦੀਆਂ ਵਿਚ ਢਿੱਲ ਦਿੰਦੇ ਹੋਏ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਨਾਲ ਦੋ-ਪੱਖੀ ਵਪਾਰ ਸਮਝੌਤਾ ਮੁੜ ਬਹਾਲ ਕਰ ਦਿੱਤਾ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਮੁਤਾਬਕ ਅਫਗਾਨ ਸਰਕਾਰ ਦੀ ਖਾਸ ਅਪੀਲ 'ਤੇ ਇਹ ਫੈਸਲਾ ਲਿਆ ਗਿਆ ਹੈ ਤਾਂ ਜੋ ਅਫਗਾਨਿਸਤਾਨ ਦੇ ਟ੍ਰਾਂਸਿਟ ਵਪਾਰ ਨੂੰ ਮਦਦ ਮਿਲ ਸਕੇ। 

 

ਪਾਕਿਸਤਾਨ ਸਰਕਾਰ ਦੇ ਮੁਤਾਬਕ ਬੁੱਧਵਾਰ ਮਤਲਬ 15 ਜੁਲਾਈ ਤੋਂ ਵਾਹਗਾ ਬਾਰਡਰ ਦੇ ਜ਼ਰੀਏ ਅਫਗਾਨਿਸਤਾਨ ਨਿਰਯਾਤ ਕਰ ਸਕੇਗਾ। ਕੋਰੋਨਾਵਾਇਰਸ ਕਾਰਨ ਕਈ ਦੇਸ਼ਾਂ ਨੇ ਅੰਤਰਰਾਸ਼ਟਰੀ ਸਰਹੱਦਾਂ ਨੂੰ ਬੰਦ ਕਰ ਕੇ ਰੱਖਿਆ ਹੈ। ਇਸ ਦੇ ਤਹਿਤ ਪਾਕਿਸਤਾਨ ਨੇ ਵੀ ਨਿਰਯਾਤ ਨੂੰ ਬੰਦ ਕਰ ਦਿੱਤਾ ਸੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਦੇ ਮੁਤਾਬਕ ਉਹਨਾਂ ਦੀ ਸਰਕਾਰ ਨੇ ਪਾਕਿਸਤਾਨ ਅਫਗਾਨਿਸਤਾਨ ਟ੍ਰਾਂਸਿਟ ਟਰੇਡ ਐਗਰੀਮੈਂਟ ਏਪੀਟੀਟੀਏ ਦੀਆਂ ਆਪਣੀਆਂ ਵਚਨਬੱਧਤਾਵਾਂ ਨੂੰ ਪੂਰਾ ਕੀਤਾ ਹੈ। ਪਾਕਿਸਤਾਨ ਨੇ ਅਫਗਾਨਿਸਤਾਨ ਨਾਲ ਦੋ-ਪੱਖੀ ਵਪਾਰ ਦੇ ਦਰਵਾਜੇ ਮੁੜ ਖੋਲ੍ਹ ਦਿੱਤੇ ਹਨ। 


Vandana

Content Editor

Related News