ਬਲੋਚ ਵਿਦਿਆਰਥੀ ਦੇ ਕਤਲ ਦੇ ਬਾਅਦ ਪਾਕਿ ''ਚ ਗ੍ਰਹਿ ਯੁੱਧ''

Friday, Aug 28, 2020 - 04:01 PM (IST)

ਬਲੋਚ ਵਿਦਿਆਰਥੀ ਦੇ ਕਤਲ ਦੇ ਬਾਅਦ ਪਾਕਿ ''ਚ ਗ੍ਰਹਿ ਯੁੱਧ''

ਇਸਲਾਮਾਬਾਦ (ਬਿਊਰੋ) ਪਾਕਿਸਤਾਨ ਵਿਚ ਬਲੋਚ ਨਾਗਰਿਕਾਂ 'ਤੇ ਉੱਥੋਂ ਦੀ ਫੌਜ ਵੱਲੋਂ ਕੀਤੇ ਜਾਂਦੇ ਜ਼ੁਲਮਾਂ ਦੀ ਕਹਾਣੀ ਬਾਰੇ ਸਾਰੇ ਜਾਣਦੇ ਹਨ। ਹੁਣ ਬਲੋਚਿਸਤਾਨ ਵਿਚ ਇਕ ਵਿਦਿਆਰਥੀ ਦੀ ਹੱਤਿਆ ਦੇ ਬਾਅਦ ਪੂਰੇ ਪਾਕਿਸਤਾਨ ਵਿਚ ਗੁੱਸੇ ਦੀ ਅੱਗ ਭੜਕ ਰਹੀ ਹੈ। ਲੋਕ ਹੱਥਾਂ ਵਿਚ ਬੈਨਰ ਲਈ ਸੜਕਾਂ 'ਤੇ ਹਨ। ਇਮਰਾਨ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਸਿਰਫ ਇਕ ਮੰਗੀ ਕੀਤੀ ਜਾ ਰਹੀ ਹੈ ਕਿ ਬਲੋਚਿਸਤਾਨ ਦੇ ਵਿਦਿਆਰਥੀ ਹਯਾਤ ਬਲੋਚ ਨੂੰ ਨਿਆਂ ਦਿੱਤਾ ਜਾਵੇ।

ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਲੋਕ ਹੱਥਾਂ ਵਿਚ ਬੈਨਰ ਪੋਸਟਰ ਫੜੀ ਬਲੋਚ ਵਿਦਿਆਰਥੀਆ ਲਈ ਨਿਆਂ ਦੀ ਮੰਗ ਕਰ ਰਹੇ ਹਨ। ਸੈਂਕੜੇ ਦੀ ਗਿਣਤੀ ਵਿਚ ਲੋਕ ਸੜਕ 'ਤੇ ਉਤਰ ਕੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਨਿਆਂ ਕਰਨ ਦੇ ਲਈ ਅਪੀਲ ਕਰ ਰਹੇ ਹਨ। ਪੂਰਾ ਪ੍ਰਦਰਸਨ ਇਮਰਾਨ ਸਰਕਾਰ ਦੀ ਨੱਕ ਦੇ ਹੇਠਾਂ ਚੱਲ ਰਿਹਾ ਹੈ।  ਅਸਲ ਵਿਚ ਕਰਾਚੀ ਯੂਨੀਵਰਸਿਟੀ ਦੇ ਵਿਦਿਆਰਥੀ ਹਯਾਤ ਬਲੋਚ ਨੂੰ ਪਾਕਿਸਤਾਨ ਫੌਜ ਦੇ ਜਵਾਨ ਘਰੋਂ ਚੁੱਕ ਕੇ ਲੈ ਗਏ ਸਨ। ਫਿਰ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਬਾਅਦ ਵਿਚ ਗੋਲੀ ਮਾਰ ਦਿੱਤੀ ਗਈ। ਇਸ ਦੇ ਬਾਅਦ ਤੋਂ ਹੀ ਪਾਕਿਸਤਾਨ ਦੇ ਕਈ ਸ਼ਹਿਰਾਂ ਵਿਚ ਲੋਕ ਭੜਕੇ ਹੋਏ ਹਨ ਅਤੇ ਲਗਾਤਾਰ ਇਮਰਾਨ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਵੱਡਾ ਖੁਲਾਸਾ: ਇਮਰਾਨ ਖਾਨ ਦੇ ਇਸ ਜਨਰਲ ਨੇ ਚਾਰ ਦੇਸ਼ਾਂ 'ਚ ਬਣਾਈ ਅਰਬਾਂ ਦੀ ਦੌਲਤ

ਸਿਰਫ ਕਰਾਚੀ ਵਿਚ ਹੀ ਨਹੀਂ ਬਲੋਚਿਸਤਾਨ ਵਿਚ ਵੀ ਲੋਕ ਸੜਕਾਂ 'ਤੇ ਹਨ। ਹਯਾਤ ਬਲੋਚ ਨੂੰ ਇਨਸਾਫ ਦਿਵਾਉਣ ਲਈ ਰੋਜ਼ ਕਈ ਘੰਟੇ ਤੱਕ ਪ੍ਰਦਰਸ਼ਨ ਜਾਰੀ ਹਨ। ਪਾਕਿਸਤਾਨ ਦੇ ਲੋਕਾਂ ਵਿਚ ਗੁੱਸਾ ਇਸ ਗੱਲ ਦਾ ਹੈ ਕਿ ਹਯਾਤ ਬਲੋਚ ਨੂੰ ਮਾਰਿਆ ਕਿਉਂ ਗਿਆ। ਪਾਕਿਸਤਾਨ ਫੌਜ ਦੇ ਜਵਾਨਾਂ ਨੇ ਉਸ ਨੂੰ ਕਿਉਂ ਮਾਰਿਆ। ਇਸ ਗੱਲ ਦਾ ਜਵਾਬ ਇਮਰਾਨ ਖਾਨ ਨੂੰ ਦੇਣਾ ਹੀ ਹੋਵੇਗਾ।ਪਾਕਿਸਤਾਨ ਦੇ ਗਵਾਦਰ ਵਿਚ ਵੀ ਲੋਕ ਸੜਕਾਂ 'ਤੇ ਉਤਰੇ ਅਤੇ ਹਯਾਤ ਲਈ ਨਿਆਂ ਦੀ ਮੰਗ ਕੀਤੀ।  ਬਲੋਚਿਸਤਾਨ ਵਿਚ ਪਾਕਿਸਤਾਨੀ ਫੌਜ ਦੇ ਇਸ ਤਰ੍ਹਾਂ ਦਾ ਰਵੱਈਆ ਪਹਿਲਾਂ ਹੀ ਦੇਖਣ ਨੂੰ ਮਿਲਿਆ ਹੈ ਪਰ ਇਸ ਵਾਰ ਹਯਾਤ ਬਲੋਚ ਦੇ ਕਤਲ ਦੇ ਬਾਅਦ ਪੂਰੇ ਪਾਕਿਸਤਾਨ ਵਿਚ ਹਲਚਲ ਮਚੀ ਹੋਈ ਹੈ।


author

Vandana

Content Editor

Related News