ਸਾਬਕਾ ਰਾਸ਼ਟਰਪਤੀ ਜ਼ਰਦਾਰੀ ਦੀ ਬੇਟੀ ਨੇ ਪਾਕਿ ਸਰਕਾਰ ''ਤੇ ਲਗਾਏ ਦੋਸ਼

11/05/2019 3:47:18 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੀ ਬੇਟੀ ਆਸੀਫਾ ਭੁੱਟੋ ਜ਼ਰਦਾਰੀ ਨੇ ਮੰਗਲਵਾਰ ਨੂੰ ਪਾਕਿਸਤਾਨ ਸਰਕਾਰ 'ਤੇ ਦੋਸ਼ ਲਗਾਏ । ਆਸੀਫਾ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ਸਰਕਾਰ ਉਨ੍ਹਾਂ ਦੇ ਬੀਮਾਰ ਪਿਤਾ ਦੀ ਮੈਡੀਕਲ ਰਿਪੋਰਟ ਤੋਂ ਜਾਣਬੁੱਝ ਕੇ ਸੂਚਨਾ ਨੂੰ ਵਾਪਸ ਲੈ ਰਹੀ ਹੈ। ਆਸੀਫਾ ਨੇ ਟਵਿੱਟਰ 'ਤੇ ਲਿਖਿਆ,''ਪਿਛਲੇ 6 ਮਹੀਨੇ ਤੋਂ ਮੇਰੇ ਪਿਤਾ ਦੀ ਡਾਕਟਰ ਤੱਕ ਪਹੁੰਚ ਨਹੀਂ ਹੈ। ਸਰਕਾਰ ਡਾਕਟਰਾਂ ਵੱਲੋਂ ਮੈਡੀਕਲ ਰਿਪੋਰਟ ਤੋਂ ਸੂਚਨਾ ਨੂੰ ਜਾਣਬੁੱਝ ਕੇ ਵਾਪਸ ਲੈ ਰਹੀ ਹੈ। ਮੇਰੇ ਪਿਤਾ ਸ਼ੂਗਰ, ਦਿਲ ਦੇ ਰੋਗ ਅਤੇ ਰੀੜ੍ਹ ਦੀ ਹੱਡੀ ਦੀਆਂ ਸਮੱਸਿਆਵਾਂ ਨਾਲ ਪੀੜਤ ਹਨ। ਸਾਨੂੰ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਡਰ ਹੈ। ਜੇਕਰ ਉਨ੍ਹਾਂ ਨੂੰ ਕੁਝ ਵੀ ਹੁੰਦਾ ਹੈ ਤਾਂ ਇਸ ਲਈ ਪਾਕਿਸਤਾਨ ਸਰਕਾਰ ਜ਼ਿੰਮੇਵਾਰ ਹੋਵੇਗੀ।''

 

ਜ਼ਰਦਾਰੀ ਦੇ ਬੇਟੇ ਬਿਲਾਵਲ ਭੁੱਟੋ ਜ਼ਰਦਾਰੀ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਨੇ ਇਕ ਟਵੀਟ ਵਿਚ ਕਿਹਾ,''ਰਾਸ਼ਟਰਪਤੀ ਜ਼ਰਦਾਰੀ ਨੂੰ ਹਾਲੇ ਵੀ ਮਾਹਰ ਡਾਕਟਰਾਂ ਅਤੇ ਨਿੱਜੀ ਡਾਕਟਰ ਤੱਕ ਪਹੁੰਚ ਪ੍ਰਦਾਨ ਨਹੀਂ ਕੀਤੀ ਗਈ ਹੈ। ਸਾਡਾ ਪਰਿਵਾਰ ਲਗਾਤਾਰ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਹੈ। ਜੇਕਰ ਸਾਡੇ ਪਿਤਾ ਨੂੰ ਕੁਝ ਵੀ ਹੋਇਆ ਤਾਂ ਇਸ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ।'' 

 

ਇਕ ਸਮਾਚਾਰ ਏਜੰਸੀ ਡਾਨ ਮੁਤਾਬਕ ਜ਼ਰਦਾਰੀ ਨੂੰ 22 ਅਕਤੂਬਰ ਨੂੰ ਰਾਵਲਪਿੰਡੀ ਦੀ ਅਡਿਆਲਾ ਜੇਲ ਤੋਂ ਪਾਕਿਸਤਾਨ ਦੇ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਪੀ.ਆਈ.ਐੱਮ.ਐੱਸ.) ਲਿਜਾਇਆ ਗਿਆ ਅਤੇ ਕਾਰਡੀਓਲੋਜੀ ਵਿਭਾਗ ਦੇ ਵੀ.ਆਈ.ਪੀ. ਵਾਰਡ ਵਿਚ ਭਰਤੀ ਕਰਵਾਇਆ ਗਿਆ ਸੀ।


Vandana

Content Editor

Related News