ਪਾਕਿ ''ਚ 7 ਸਾਲਾ ਕੁੜੀ ਨੂੰ ਜ਼ਿੰਦਾ ਸਾੜਿਆ, ਹੋਈ ਮੌਤ

11/22/2020 12:43:15 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਤੋਂ ਇਕ ਹੋਰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ।ਇੱਥੇ ਪੇਸ਼ਾਵਰ ਦੇ ਬਦਾਬੇਰ ਕਸਬੇ ਵਿਚ ਇਕ ਸੱਤ ਸਾਲਾਂ ਕੁੜੀ ਨੂੰ ਜ਼ਿੰਦਾ ਸਾੜ ਦਿੱਤਾ ਗਿਆ।ਫਿਰ ਉਸ ਦੀ ਲਾਸ਼ ਨੂੰ ਘਸੀਟ ਕੇ ਨੇੜੇ ਦੇ ਖੇਤ ਵਿਚ ਲਿਜਾ ਕੇ ਸੁੱਟ ਦਿੱਤਾ ਗਿਆ।

ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ, ਭਾਵੇਂਕਿ ਹਾਲੇ ਤੱਕ ਮਾਮਲੇ ਦਾ ਹੱਲ ਨਹੀਂ ਹੋਇਆ। ਪੇਸ਼ਾਵਰ ਪੁਲਸ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਜੀਓ-ਫੈਨਿੰਗ ਦੇ ਨਾਲ-ਨਾਲ ਖੇਤਰ ਦੀ ਪ੍ਰੋਫਾਈਲਿੰਗ ਵੀ ਕੀਤੀ ਜਾ ਰਹੀ ਹੈ। ਕੁੜੀ ਦੁਪਹਿਰ 3 ਵਜੇ ਆਪਣੇ ਘਰੋਂ ਨਿਕਲੀ ਸੀ  ਸੀ। ਜਦੋਂ ਦੇਰ ਸ਼ਾਮ ਤੱਕ ਉਹ ਘਰ ਨਹੀਂ ਪਰਤੀ ਤਾਂ ਉਸ ਦੇ ਪਿਤਾ ਨੇ ਉਸ ਨੂੰ ਪੇਸ਼ਾਵਰ ਪਿੰਡ ਵਿਚ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਕਿਧਰੇ ਵੀ ਨਹੀਂ ਮਿਲੀ। ਪਿਤਾ ਨੇ ਜੀਓ ਨਿਊਜ਼ ਨੂੰ ਦੱਸਿਆ,"ਅਸੀਂ ਲਾਪਤਾ ਹੋਏ ਬੱਚਿਆਂ ਬਾਰੇ ਘੋਸ਼ਣਾਵਾਂ ਕਰਨ ਵਾਲੀ ਇੱਕ ਗੱਡੀ ਜ਼ਰੀਏ ਘੋਸ਼ਣਾ ਕਰਵਾਈ ਅਤੇ ਨਾਲ ਹੀ ਕੁੜੀ ਦੇ ਦੋਸਤਾਂ ਅਤੇ ਜਾਣੂਆਂ ਤੋਂ ਵੀ ਪੁੱਛ-ਗਿੱਛ ਕੀਤੀ।"

ਪੜ੍ਹੋ ਇਹ ਅਹਿਮ ਖਬਰ- ਵਿਕਟੋਰੀਆ 'ਚ ਕੋਰੋਨਾ ਦੇ ਜ਼ੀਰੋ ਨਵੇਂ ਮਾਮਲੇ, ਲਗਾਤਾਰ 23ਵੇਂ ਦਿਨ ਕੋਈ ਮੌਤ ਨਹੀਂ 

ਉਹ ਹਰ ਰੋਜ਼ ਮਿੱਲਤ ਇਸਲਾਮੀਆ ਸਕੂਲ ਅਤੇ ਕੋਚਿੰਗ ਅਕੈਡਮੀ ਜਾਂਦੀ ਹੁੰਦੀ ਸੀ, ਜਿਸ ਨਾਲ ਸਬੰਧਤ ਸੰਸਥਾ ਉਹਨਾਂ ਦੇ ਘਰ ਤੋਂ 300-400 ਮੀਟਰ ਦੂਰ ਸੀ। ਜੀਓ ਨਿਊਜ਼ ਦੇ ਮੁਤਾਬਕ, ਪਹਿਲਾਂ ਵੀ ਇਸੇ ਤਰ੍ਹਾਂ ਦਾ ਇਕ ਮਾਮਲਾ ਉਸੇ ਜਗ੍ਹਾ ਹੋਇਆ ਸੀ ਜਿੱਥੇ ਨਾਬਾਲਗ ਕੁੜੀ ਦੀ ਲਾਸ਼ ਮਿਲੀ ਸੀ। ਇਕ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਉਸੇ ਪਿੰਡ ਵਿਚ ਉਸ ਦਾ ਢਿੱਡ ਕੱਟਿਆ ਹੋਇਆ ਮਿਲਿਆ ਸੀ।ਪੁਲਸ ਨੇ ਇਸ ਕੇਸ ਦੀ ਪ੍ਰਗਤੀ ‘ਤੇ ਤਸੱਲੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਕੇਸ ਦੀ ਵੀ ਫਿਲਹਾਲ ਜਾਂਚ ਜਾਰੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਮੁੱਢਲੇ ਦੋਸ਼ੀ ਜਲਦੀ ਹੀ ਫੜੇ ਜਾਣਗੇ।


Vandana

Content Editor Vandana