ਪਾਕਿ : 62 ਸਾਲਾ ਸਾਂਸਦ ਨੇ 14 ਸਾਲਾ ਬੱਚੀ ਨਾਲ ਕੀਤਾ ਵਿਆਹ, ਜਾਂਚ ਦੇ ਆਦੇਸ਼ ਜਾਰੀ

02/23/2021 5:53:47 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਤੋਂ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਜਮੀਅਤ ਉਲੇਮਾ-ਏ-ਇਸਲਾਮ (JUI-F)ਦੇ ਬਲੋਚਿਸਤਾਨ ਤੋਂ ਸਾਂਸਦ ਮੌਲਾਨਾ ਸਲਾਹੁਦੀਨ ਅਯੂਬੀ (62) ਨੇ 14 ਸਾਲ ਦੀ ਬੱਚੀ ਨਾਲ ਵਿਆਹ ਕਰ ਲਿਆ।ਮਾਮਲਾ ਕੁਝ ਸਮਾਂ ਪੁਰਾਣਾ ਹੈ ਅਤੇ ਪਹਿਲਾਂ ਵੀ ਚਰਚਾ ਵਿਚ ਆਇਆ ਸੀ। ਉਦੋਂ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਸੀ।ਹੁਣ ਇਕ ਐੱਨ.ਜੀ.ਓ. ਦੀ ਅਪੀਲ 'ਤੇ ਪੁਲਸ ਇਸ ਦੀ ਜਾਂਚ ਕਰਨ ਜਾ ਰਹੀ ਹੈ। ਬੱਚੀ ਦੇ ਪਿਤਾ ਨੇ ਵੀ ਵਿਆਹ ਦੀ ਪੁਸ਼ਟੀ ਕੀਤੀ ਹੈ। ਪਾਕਿਸਤਾਨ ਵਿਚ ਵਿਆਹ ਕਾਨੂੰਨ ਦੀ ਗੱਲ ਕਰੀਏ ਤਾਂ ਇੱਥੇ ਕੁੜੀਆਂ ਦੇ ਵਿਆਹ ਦੀ ਉਮਰ 16 ਸਾਲ ਤੈਅ ਹੈ। ਜੇਕਰ ਇਸ ਨਾਲੋਂ ਘੱਟ ਉਮਰ ਵਿਚ ਵਿਆਹ ਕੀਤਾ ਜਾਂਦਾ ਹੈ ਤਾਂ ਕਾਨੂੰਨੀ ਤੌਰ 'ਤੇ ਇਹ ਅਪਰਾਧ ਮੰਨਿਆ ਜਾਵੇਗਾ ਅਤੇ ਇਸ ਲਈ ਸਜ਼ਾ ਵੀ ਹੋ ਸਕਦੀ ਹੈ।

ਬੱਚੀ ਦਾ ਜਨਮ ਸਰਟੀਫਿਕੇਟ ਆਇਆ ਸਾਹਮਣੇ
ਮੌਲਾਨਾ ਅਯੂਬੀ ਬਲੋਚਿਸਤਾਨ ਦੇ ਚਿਤਰਾਲ ਤੋਂ ਸਾਂਸਦ ਹਨ। ਉਹਨਾਂ ਨੇ ਕਦੇ ਇਸ ਮਾਮਲੇ 'ਤੇ ਕੋਈ ਪ੍ਰਤਿਕਿਰਿਆ ਨਹੀਂ ਦਿੱਤੀ। ਉਹ ਮੌਲਾਨਾ ਫਜ਼ਲ-ਉਰ-ਰਹਿਮਾਨ ਦੀ ਪਾਰਟੀ ਤੋਂ ਸਾਂਸਦ ਹਨ।ਰਹਿਮਾਨ ਇਸ ਸਮੇਂ ਪਾਕਿਸਤਾਨ ਡੈਮੋਕ੍ਰੈਟਿਕ ਫਰੰਟ (PDM)ਦੇ ਨੇਤਾ ਹਨ। ਇਹ ਫਰੰਟ ਇਮਰਾਨ ਸਰਕਾਰ ਦੇ ਖ਼ਿਲਾਫ਼ ਦੇਸ ਵਿਚ ਅੰਦੋਲਨ ਚਲਾ ਰਿਹਾ ਹੈ। 'ਦੀ ਡਾਨ' ਦੀ ਇਕ ਰਿਪੋਰਟ ਮੁਤਾਬਕ ਬੱਚੀ ਦੇ ਸਕੂਲ ਨੇ ਉਸ ਦਾ ਜਨਮ ਸਰਟੀਫਿਕੇਟ ਮੀਡੀਆ ਨੂੰ ਜਾਰੀ ਕੀਤਾ। ਇਸ ਵਿਚ ਉਸ ਦੀ ਜਨਮ ਤਰੀਕ 28 ਅਕਤੂਬਰ 2006 ਦੱਸੀ ਗਈ ਹੈ। ਇਸ ਮਗਰੋਂ ਇਕ ਸਥਾਨਕ ਐੱਨ.ਜੀ.ਓ. ਨੇ ਪੁਲਸ ਵਿਚ ਸ਼ਿਕਾਇਤ ਦਰਜ ਕਰਾਈ। ਹੁਣ ਇਸ ਦੀ ਜਾਂਚ ਕੀਤੀ ਜਾਵੇਗੀ।

ਪੜ੍ਹੋ ਇਹ ਅਹਿਮ ਖਬਰ - ਸੜਕ 'ਤੇ ਅਚਾਨਕ ਤੁਰਨ ਲੱਗਾ 139 ਸਾਲ ਪੁਰਾਣਾ ਘਰ, ਲੋਕ ਹੋਏ ਹੈਰਾਨ (ਵੀਡੀਓ ਵਾਇਰਲ)

ਸਿਰਫ ਪੁਸ਼ਟੀ ਹੋਈ ਹੈ
ਮੌਲਾਨਾ ਦੇ ਵਿਆਹ ਦਾ ਮਾਮਲਾ ਪਿਛਲੇ ਸਾਲ ਦਾ ਹੈ। ਉਦੋਂ ਸਥਾਨਕ ਮੀਡੀਆ ਵਿਚ ਇਸ ਤਰ੍ਹਾਂ ਦੀਆਂ ਖ਼ਬਰਾਂ ਆਈਆਂ ਸਨ। ਭਾਵੇਂਕਿ ਪੁਸ਼ਟੀ ਇਸ ਲਈ ਨਹੀਂ ਹੋ ਸਕੀ ਕਿਉਂਕਿ ਮੌਲਾਨਾ ਅਯੂਬੀ ਜਾਂ ਕੁੜੀ ਦੇ ਪਰਿਵਾਰ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਐੱਨ.ਜੀ.ਓ. ਦੀ ਸ਼ਿਕਾਇਤ 'ਤੇ ਜਾਂਚ ਕੀਤੀ ਜਾਵੇਗੀ।ਚਿਤਰਾਲ ਪੁਲਸ ਸਟੇਸ਼ਨ ਦੇ ਇੰਸਪੈਕਟਰ ਸੱਜਾਦ ਅਹਿਮਦ ਨੇ ਸ਼ਿਕਾਇਤ ਦਰਜ ਹੋਣ ਦੀ ਪੁਸ਼ਟੀ ਕੀਤੀ। ਭਾਵੇਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਸਿਰਫ ਸ਼ਿਕਾਇਤ ਦਰਜ ਕੀਤੀ ਗਈ ਹੈ ਜਾਂ ਇਸ ਮਾਮਲੇ ਵਿਚ ਕੋਈ ਐੱਫ.ਆਈ.ਆਰ. ਵੀ ਦਰਜ ਕੀਤੀ ਗਈ ਹੈ। 

ਕੁੜੀ ਦੇ ਪਿਤਾ ਨੇ ਬਦਲਿਆ ਬਿਆਨ
ਪੁਲਸ ਸਾਹਮਣੇ ਕੁੜੀ ਦੇ ਪਿਤਾ ਨੇ ਮੌਲਾਨਾ ਅਤੇ ਆਪਣੀ 14 ਸਾਲਾ ਬੇਟੀ ਦੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ। ਜਦੋਂ ਸਥਾਨਕ ਪ੍ਰਸ਼ਾਸਨ ਦੇ ਦੂਜੇ ਅਫਸਰ ਇਸ ਬਾਰੇ ਜਾਣਕਾਰੀ ਲੈਣ ਉਹਨਾਂ ਦੇ ਘਰ ਪਹੁੰਚੇ ਤਾਂ ਕੁੜੀ ਦੇ ਪਿਤਾ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਕੁੜੀ ਜਦੋਂ ਤੱਕ 16 ਸਾਲ ਦੀ ਨਹੀਂ ਹੋ ਜਾਂਦੀ ਉਦੋਂ ਤੱਕ ਉਹ ਇਸ ਨੂੰ ਸਾਂਸਦ ਦੇ ਘਰ ਲਈ ਵਿਦਾ ਨਹੀਂ ਕਰਨਗੇ।


Vandana

Content Editor

Related News