ਪਾਕਿਸਤਾਨ ''ਚ ਅੱਤਵਾਦੀਆਂ ਨੇ 4 ਬੀਬੀਆਂ ਦਾ ਕੀਤਾ ਕਤਲ

Monday, Feb 22, 2021 - 03:03 PM (IST)

ਪਾਕਿਸਤਾਨ ''ਚ ਅੱਤਵਾਦੀਆਂ ਨੇ 4 ਬੀਬੀਆਂ ਦਾ ਕੀਤਾ ਕਤਲ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਵਿਚ ਅੱਤਵਾਦੀਆਂ ਨੇ ਚਾਰ ਬੀਬੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ, ਉੱਤਰੀ ਵਜ਼ੀਰਿਸਤਾਨ ਦੀ ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਅਣਪਛਾਤੇ ਬੰਦੂਕਧਾਰੀਆਂ ਨੇ ਮੀਰ ਅਲੀ ਨੇੜੇ ਬੀਬੀਆਂ ਨੂੰ ਲਿਜਾ ਰਹੀ ਇੱਕ ਗੱਡੀ ‘ਤੇ ਫਾਇਰਿੰਗ ਕੀਤੀ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਸਿਡਨੀ ਤੋਂ ਭਾਰਤੀ ਭਾਈਚਾਰੇ ਨੇ ਸ਼ੁਰੂ ਕੀਤੀ ਮਹਾਂਪੰਚਾਇਤ (ਤਸਵੀਰਾਂ)

ਬਿਆਨ ਵਿਚ ਕਿਹਾ ਗਿਆ ਹੈ, ਕਥਿਤ ਤੌਰ ‘ਤੇ ਇੱਕ ਐਨ.ਜੀ.ਓ. ਲਈ ਕੰਮ ਕਰਨ ਵਾਲੀਆਂ ਬੀਬੀਆਂ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ਅਤੇ ਮਾਰ ਦਿੱਤਾ।ਬਿਆਨ ਵਿਚ ਦੱਸਿਆ ਗਿਆ ਹੈ ਕਿ ਅੱਤਵਾਦੀਆਂ ਦਾ ਪਤਾ ਲਗਾਉਣ ਲਈ ਮੀਰ ਅਲੀ ਖੇਤਰ ਵਿਚ ਤਲਾਸ਼ੀ ਮੁਹਿੰਮ ਜਾਰੀ ਹੈ।ਪੁਲਸ ਨੇ ਦੱਸਿਆ ਕਿ ਇਸ ਹਮਲੇ ਵਿਚ ਕਾਰ ਦਾ ਡਰਾਈਵਰ ਜ਼ਖਮੀ ਹੋ ਗਿਆ ਅਤੇ ਹਸਪਤਾਲ ਵਿਚ ਉਸ ਦਾ ਇਲਾਜ ਚੱਲ ਰਿਹਾ ਹੈ।ਅਜੇ ਤੱਕ ਕਿਸੇ ਸਮੂਹ ਜਾਂ ਵਿਅਕਤੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। 


author

Vandana

Content Editor

Related News