ਪਾਕਿ ਦੇ ਪੰਜਾਬ ''ਚ 100 ਸਕੂਲੀ ਕਿਤਾਬਾਂ ''ਤੇ ਬੈਨ, ਲਗਾਇਆ ਈਸ਼ਨਿੰਦਾ ਦਾ ਦੋਸ਼
Sunday, Jul 26, 2020 - 06:14 PM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਇਕ ਵੱਡੇ ਫੈਸਲੇ ਦੇ ਤਹਿਤ ਸਕੂਲਾਂ ਵਿਚ ਪੜ੍ਹਾਈਆਂ ਜਾਣ ਵਾਲੀਆਂ 100 ਕਿਤਾਬਾਂ 'ਤੇ ਪਾਬੰਦੀ ਲਗਾ ਦਿੱਤੀ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਕਿਤਾਬਾਂ ਵਿਚ 'ਈਸ਼ਨਿੰਦਾ ਅਤੇ ਇਤਰਾਜ਼ਯੋਗ' ਪਾਠ ਪੜ੍ਹਾਏ ਜਾ ਰਹੇ ਹਨ। ਜਾਣਕਾਰੀ ਮੁਤਾਬਕ ਸਰਕਾਰ ਦਾ ਕਹਿਣਾ ਹੈ ਕਿ ਕਿਤਾਬਾਂ ਵਿਚ ਮਕਬੂਜ਼ਾ ਕਸ਼ਮੀਰ (ਪੀ.ਓ.ਕੇ.) ਨੂੰ ਦੇਸ਼ ਦਾ ਹਿੱਸਾ ਨਾ ਦਿਖਾਉਣ ਵਾਲੀ ਇਤਰਾਜ਼ਯੋਗ ਸਮਗੱਰੀ ਸ਼ਾਮਲ ਹੈ।
ਪੰਜਾਬ ਕਰੀਕੁਲਮ ਐਂਡ ਟੈਕਸਟਬੁੱਕ ਬੋਰਡ (PCTB) ਦੇ ਪ੍ਰਬੰਧ ਨਿਦੇਸ਼ਕ ਰਾਏ ਮਨਜ਼ੂਰ ਨਾਸਿਰ ਨੇ ਸਮਾਚਾਰ ਏਜੰਸੀ ਪੀ.ਟੀ.ਆਈ. ਨੂੰ ਕਿਹਾ,''ਕੁਝ ਕਿਤਾਬਾਂ ਅਜਿਹੀਆਂ ਹਨ ਜਿਹਨਾਂ ਵਿਚ ਪਾਕਿਸਤਾਨ ਦੇ ਸੰਸਥਾਪਕ 'ਕਾਇਦੇ ਆਜ਼ਮ' ਮੁਹੰਮਦ ਅਲੀ ਜਿਨਾਹ ਅਤੇ ਰਾਸ਼ਟਰੀ ਸ਼ਾਇਰ ਅਲੰਮਾ ਮੁਹੰਮਦ ਇਕਬਾਲ ਦੀ ਜਨਮ ਤਰੀਕ ਗਲਤ ਲਿਖੀ ਗਈ ਹੈ।ਕੁਝ ਕਿਤਾਬਾਂ ਵਿਚ 'ਟੂ ਨੈਸ਼ਨ ਥਿਓਰੀ' ਦੇ ਬਾਰੇ ਵਿਚ ਵੀ ਗਲਤ ਜਾਣਕਾਰੀ ਦਿੱਤੀ ਗਈ ਹੈ।'' ਰਾਏ ਮਨਸੂਰ ਨਾਸਿਰ ਨੇ ਕਿਹਾ ਕਿ 100 ਤੋਂ ਵਧੇਰੇ ਕਿਤਾਬਾਂ ਅਜਿਹੀਆਂ ਹਨ ਜਿਹਨਾਂ ਵਿਚ ਇਤਰਾਜ਼ਯੋਗ ਸਮਗੱਰੀ ਦਿੱਤੀ ਗਈ ਹੈ। ਇਸ ਵਿਚ ਆਕਸਫੋਰਡ, ਕੈਮਬ੍ਰਿਜ, ਲਿੰਕ ਇੰਟਨਨੈਸ਼ਨਲ ਪਾਕਿਸਤਾਨ, ਪੈਰਾਗਾਨ ਬੁਕਸ ਜਿਹੀਆਂ ਕੰਪਨੀਆਂ ਵੀ ਸ਼ਾਮਲ ਹਨ, ਜਿਹਨਾਂ ਦੀਆਂ ਕਿਤਾਬਾਂ ਸਕੂਲਾਂ ਵਿਚ ਪੜ੍ਹਾਈਆਂ ਜਾ ਰਹੀਆਂ ਹਨ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਕਹਿਰ: ਬ੍ਰਿਟੇਨ ਨੇ ਸਪੇਨ ਨੂੰ ਸੁਰੱਖਿਅਤ ਦੇਸ਼ਾਂ ਦੀ ਸੂਚੀ 'ਚੋਂ ਹਟਾਇਆ
ਇਸ ਲਈ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹਨਾਂ ਕਿਤਾਬਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਨਾਸਿਰ ਨੇ ਕਿਹਾ ਕਿ ਪਾਬੰਦੀਸ਼ੁਦਾ ਕਿਤਾਬਾਂ ਵਿਚ ਪਾਕਿਸਤਾਨ ਵਿਰੋਧੀ ਸਮਗੱਰੀ ਵੀ ਲਿਖੀ ਗਈ ਹੈ। ਪੀ.ਸੀ.ਟੀ.ਬੀ. ਨੇ ਅਜੇ ਹਾਲ ਹੀ ਵਿਚ ਇਹਨਾਂ ਕਿਤਾਬਾਂ ਨੂੰ ਤੁਰੰਤ ਬਾਜ਼ਾਰ ਵਿਚੋਂ ਹਟਾਉਣ ਦਾ ਨਿਰਦੇਸ਼ ਦਿੱਤਾ ਸੀ। ਨਾਸਿਰ ਨੇ ਕਿਹਾ,''ਸਰਕਾਰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕਰੇਗੀ ਕਿ ਪਾਕਿਸਤਾਨੀ ਬੱਚਿਆਂ ਨੂੰ ਇਤਰਾਜ਼ਯੋਗ ਸਮਗੱਰੀ ਪੜ੍ਹਾਈ ਜਾਵੇ। ਅਗਲੇ 6 ਮਹੀਨੇ ਵਿਚ ਹੋਰ ਕਿਤਾਬਾਂ ਦੀ ਸਮਗੱਰੀ ਦਾ ਵੀ ਬਰੀਕੀ ਨਾਲ ਅਧਿਐਨ ਕੀਤਾ ਜਾਵੇਗਾ।'' ਪਿਛਲੇ ਮਹੀਨੇ ਪੰਜਾਬ ਸੂਬੇ ਦੀ ਸਰਕਾਰ ਨੇ ਵਿਧਾਨਸਭਾ ਵਿਚ ਇਕ ਪ੍ਰਸਤਾਵ ਪਾਸ ਕਰ ਕੇ ਬ੍ਰਿਟਿਸ਼-ਅਮਰੀਕੀ ਲੇਖਕ ਲੇਸਲੀ ਹੇਜਲਟਨ ਦੀਆਂ ਦੋ ਕਿਤਾਬਾਂ ਪਾਬੰਦੀਸ਼ੁਦਾ ਕਰ ਦਿੱਤੀਆਂ ਸਨ। ਸਰਕਾਰ ਦਾ ਦੋਸ਼ ਹੈ ਕਿ ਇਹਨਾਂ ਕਿਤਾਬਾਂ ਵਿਚ ਈਸ਼ਨਿੰਦਾ ਸਬੰਧੀ ਗੱਲਾਂ ਲਿਖੀਆਂ ਗਈਆਂ ਹਨ।