ਖ਼ਰਚ ’ਚ ਕਟੌਤੀ ਲਈ ਵਿਦੇਸ਼ਾਂ ’ਚ ਦੂਤਘਰ ਸਟਾਫ ’ਚ 15 ਫ਼ੀਸਦੀ ਕਟੌਤੀ ਕਰੇਗਾ ਪਾਕਿ
Thursday, Feb 23, 2023 - 10:19 AM (IST)
ਇਸਲਾਮਾਬਾਦ (ਅਨਸ)– ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਈ ਵਿਦੇਸ਼ੀ ਮਿਸ਼ਨਾਂ ਨੂੰ ਘੱਟ ਕਰਨ ਤੇ ਉਨ੍ਹਾਂ ਦੇ ਦਫ਼ਤਰਾਂ, ਸਟਾਫ ’ਚ ਕਮੀ ਤੇ ਖ਼ਰਚੇ ਨੂੰ 15 ਫ਼ੀਸਦੀ ਤਕ ਘੱਟ ਕਰਨ ਲਈ ਵਿਦੇਸ਼ ਮੰਤਰਾਲੇ ਨੂੰ ਨਿਰਦੇਸ਼ ਜਾਰੀ ਕੀਤੇ ਹਨ।
‘ਦਿ ਨਿਊਜ਼’ ਮੁਤਾਬਕ ‘ਰੈਸ਼ਨੇਲਾਈਜ਼ੇਸ਼ਨ ਆਫ ਫੋਰਨ ਮਿਸ਼ਨ ਅਬ੍ਰਾਡ’ ਸਿਰਲੇਖ ਵਾਲੇ ਇਸ ਅਧਿਕਾਰਕ ਸੰਚਾਰ ’ਚ ਕਿਹਾ ਗਿਆ ਹੈ ਕਿ ਚੱਲ ਰਹੀਆਂ ਆਰਥਿਕ ਰੁਕਾਵਟਾਂ ਤੇ ਖ਼ਜ਼ਾਨਾ ਇਕਸੁਰਤਾ ਤੇ ਬਾਹਰੀ ਘਾਟੇ ਦੇ ਕੰਟਰੋਲ ਦੀ ਲੋੜ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨੇ ਇਕ ਨੈਸ਼ਨਲ ਥ੍ਰਿਫਟ ਕਮੇਟੀ (ਐੱਨ. ਏ. ਸੀ.) ਦਾ ਗਠਨ ਕੀਤਾ।
ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ 'ਚ ਅੱਤਵਾਦੀ ਹਮਲਿਆਂ ਨੂੰ ਕਵਰ ਕਰਨ ਵਾਲੇ ਟੀਵੀ ਚੈਨਲਾਂ 'ਤੇ ਲੱਗੀ ਪਾਬੰਦੀ
ਕਮੇਟੀ ਨੇ ਹੋਰ ਗੱਲਾਂ ਦੇ ਨਾਲ-ਨਾਲ ਸਿਫਾਰਿਸ਼ ਕੀਤੀ ਹੈ ਕਿ ਵਿਦੇਸ਼ਾਂ ’ਚ ਪਾਕਿਸਤਾਨ ਮਿਸ਼ਨਾਂ ’ਤੇ ਖ਼ਰਚ ਨੂੰ 15 ਫੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ। ਇਹ ਵਿਦੇਸ਼ੀ ਮਿਸ਼ਨਾਂ ਦੀ ਗਿਣਤੀ ਨੂੰ ਘੱਟ ਕਰਕੇ ਉਥੇ ਤਾਇਨਾਤ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਗਿਣਤੀ ’ਚ ਕਮੀ ਤੇ ਹੋਰ ਉਪਯੁਕਤ ਉਪਾਵਾਂ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।