ਪਾਕਿ ਸਿੱਖ ਵਪਾਰੀ ਨੇ 'ਰਮਜ਼ਾਨ ਪੈਕੇਜ' ਤਹਿਤ ਲੋਕਾਂ ਨੂੰ ਵੰਡੇ ਖਜੂਰ ਅਤੇ ਖੰਡ ਦੇ ਪੈਕਟ, ਸੀਮੈਂਟ ਵੀ ਕੀਤਾ ਦਾਨ
Saturday, Apr 16, 2022 - 02:18 PM (IST)
ਬਾੜਾ (ਏਜੰਸੀ) : ਪਾਕਿਸਤਾਨ ਦੀ ਤਿਰਾਹ ਘਾਟੀ ਦੇ ਇੱਕ ਸਥਾਨਕ ਸਿੱਖ ਵਪਾਰੀ ਨੇ ‘ਰਮਜ਼ਾਨ ਪੈਕੇਜ’ ਦੇ ਹਿੱਸੇ ਵਜੋਂ ਸਥਾਨਕ ਵਸਨੀਕਾਂ ਵਿੱਚ ਖਜੂਰ, ਸੀਮੈਂਟ ਦੇ ਥੈਲੇ ਅਤੇ ਖੰਡ ਦੇ ਪੈਕਟ ਵੰਡੇ। ਸਥਾਨਕ ਨਿਵਾਸੀਆਂ ਨੇ ਦਿ ਐਕਸਪ੍ਰੈਸ ਟ੍ਰਿਬਿਊਨ ਨੂੰ ਦੱਸਿਆ ਕਿ ਖੈਬਰ-ਪਖਤੂਨਖਵਾ ਦੀ ਤਿਰਾਹ ਘਾਟੀ ਦੇ ਵਸਨੀਕ ਪਰਤਾਲ ਸਿੰਘ ਨੇ ਇਸ ਰਮਜ਼ਾਨ ਸਥਾਨਕ ਨਿਵਾਸੀਆਂ ਵਿੱਚ 200 ਕਿਲੋਗ੍ਰਾਮ ਖਜੂਰ ਅਤੇ ਖੰਡ ਵੰਡੀ। ਉਨ੍ਹਾਂ ਤਿੰਨ ਮਸਜਿਦਾਂ ਦੀ ਉਸਾਰੀ ਲਈ 100 ਥੈਲੇ ਸੀਮੈਂਟ ਅਤੇ ਮਸਜਿਦਾਂ ਨੂੰ ਗੱਦੇ ਵੀ ਦਾਨ ਕੀਤੇ।
ਇਹ ਵੀ ਪੜ੍ਹੋ: ਅਮਰੀਕਾ ਅਤੇ ਕਈ ਯੂਰਪੀ ਦੇਸ਼ਾਂ 'ਚ ਬੱਚਿਆਂ 'ਚ ਪਾਈ ਗਈ ਇਹ ਰਹੱਸਮਈ ਬਿਮਾਰੀ, WHO ਨੇ ਦਿੱਤੀ ਚਿਤਾਵਨੀ
ਇੱਥੇ ਵਰਣਨਯੋਗ ਹੈ ਕਿ ਦਾਨ ਸਿੱਖ ਧਰਮ ਦਾ ਇੱਕ ਜ਼ਰੂਰੀ ਅੰਗ ਹੈ ਅਤੇ ਸਿੱਖ ਭਾਈਚਾਰੇ ਦੇ ਮੈਂਬਰ ਪਿਸ਼ਾਵਰ ਅਤੇ ਸੂਬੇ ਦੇ ਹੋਰ ਹਿੱਸਿਆਂ ਵਿੱਚ ਖਾਸ ਤੌਰ 'ਤੇ ਰਮਜ਼ਾਨ ਵਿੱਚ ਗਰੀਬਾਂ ਨੂੰ ਭੋਜਨ ਦਿੰਦੇ ਹਨ। ਸਥਾਨਕ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਹਾਜੀ ਸ਼ੇਰ ਮੁਹੰਮਦ ਅਫਰੀਦੀ ਨੇ ਪਰਤਾਲ ਸਿੰਘ ਨੂੰ ਉਨ੍ਹਾਂ ਦੀਆਂ ਚੈਰਿਟੀ ਸੇਵਾਵਾਂ ਅਤੇ ਰਮਜ਼ਾਨ ਪੈਕੇਜ ਲਈ ਧੰਨਵਾਦ ਕੀਤਾ।
ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਬ੍ਰਿਟਿਸ਼ ਡਾਕਟਰ ਦੀ ਕਰਤੂਤ, 35 ਸਾਲਾਂ ਤੱਕ 48 ਮਹਿਲਾ ਮਰੀਜ਼ਾਂ ਦਾ ਕੀਤਾ ਜਿਨਸੀ ਸ਼ੋਸ਼ਣ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।