ਪਾਕਿ ਦੀਆਂ ਹਸਤੀਆਂ ’ਚ ਮਲਾਲਾ ਦੀ ਤਸਵੀਰ ਛਾਪਣ ’ਤੇ ਭੜਕੇ ਅਫਸਰ, ਕਿਤਾਬ ਦੀਆਂ ਕਾਪੀਆਂ ਜ਼ਬਤ
Wednesday, Jul 14, 2021 - 12:40 PM (IST)
ਇਸਲਾਮਾਬਾਦ,(ਭਾਸ਼ਾ)– ਪਾਕਿਸਤਾਨ ਦੀਆਂ ਹਸਤੀਆਂ ਵਿਚ ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸੁਫਜਈ ਦੀ ਤਸਵੀਰ ਛਾਪਣ ’ਤੇ ਪੰਜਾਬ ਸੂਬੇ ਦੇ ਅਫਸਰ ਭੜਕ ਗਏ ਅਤੇ ਸਕੂਲ ਦੀ ਕਿਤਾਬ ਦੀਆਂ ਕਾਪੀਆਂ ਜ਼ਬਤ ਕਰ ਲਈਆਂ।
ਮਲਾਲਾ ਅਤੇ ਭੱਟੀ ਤੋਂ ਇਲਾਵਾ ਕੁਝ ਹੋਰ ਮਹੱਤਵਪੂਰਨ ਹਸਤੀਆਂ ਦੀਆਂ ਤਸਵੀਰਾਂ ਕਿਤਾਬ ਦੇ ਸਫੇ 33 ’ਤੇ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਹਾ, ਮਸ਼ਹੂਰ ਕਵੀ ਅਲਾਮਾ ਇਕਬਾਲ, ਸਰ ਸਈਅਦ ਅਹਿਮਦ ਖਾਨ, ਪਹਿਲੇ ਪ੍ਰਧਾਨ ਮੰਤਰੀ ਲਿਆਕਤ ਅਲੀ ਖਾਨ ਅਤੇ ਮਹਾਨ ਪਰੋਪਕਾਰੀ ਅਬਦੁੱਲ ਸਤਾਰ ਸ਼ਾਮਲ ਹਨ। 17 ਸਾਲ ਦੀ ਉਮਰ ਵਿਚ ਮਲਾਲਾ ਬੱਚਿਆਂ ਅਤੇ ਨੌਜਵਾਨਾਂ ਦੇ ਦਮਨ ਦੇ ਖਿਲਾਫ ਅਤੇ ਸਾਰੇ ਬੱਚਿਆਂ ਦੇ ਸਿੱਖਿਆ ਦੇ ਅਧਿਕਾਰ ਲਈ ਉਨ੍ਹਾਂ ਦੇ ਸੰਘਰਸ਼ ਲਈ 2014 ਦੇ ਨੋਬਲ ਸ਼ਾਂਤੀ ਪੁਰਸਕਾਰ ਦੀ ਸਹਿ ਪ੍ਰਾਪਤਕਰਤਾ ਸੀ। ਉਸਨੇ ਭਾਰਤ ਦੇ ਬਾਲ ਅਧਿਕਾਰ ਵਰਕਰ ਕੈਲਾਸ਼ ਸਤਿਆਰਥੀ ਨਾਲ ਨੋਬਲ ਪੁਰਸਕਾਰ ਸਾਂਝਾ ਕੀਤਾ ਸੀ।