ਪਾਕਿ ਸੁਰੱਖਿਆ ਬਲਾਂ ਨੇ ਬਲੋਚ ਕੱਟੜਪੰਥੀਆਂ ਦੇ ਹਮਲੇ ਨੂੰ ਕੀਤਾ ਨਾਕਾਮ

Tuesday, Mar 26, 2024 - 02:35 PM (IST)

ਕਰਾਚੀ (ਭਾਸ਼ਾ) ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਹਥਿਆਰਬੰਦ ਬਲੋਚ ਅੱਤਵਾਦੀਆਂ ਨੇ ਇਕ ਮਹੱਤਵਪੂਰਨ ਜਲ ਸੈਨਾ ਅੱਡੇ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਬਲਾਂ ਨੇ ਹਮਲੇ ਨੂੰ ਨਾਕਾਮ ਕਰ ਦਿੱਤਾ ਅਤੇ 6 ਅੱਤਵਾਦੀਆਂ ਨੂੰ ਮਾਰ ਦਿੱਤਾ। ਇਹ ਹਮਲਾ ਤੁਰਬਤ ਜ਼ਿਲ੍ਹੇ ਵਿੱਚ ਸੋਮਵਾਰ ਰਾਤ ਨੂੰ ਹੋਇਆ। ਮਕਰਾਨ ਦੇ ਕਮਿਸ਼ਨਰ ਸਈਦ ਅਹਿਮਦ ਉਮਰਾਨੀ ਨੇ ਮੀਡੀਆ ਨੂੰ ਦੱਸਿਆ ਕਿ ਸੁਰੱਖਿਆ ਬਲਾਂ ਨੇ ਦੇਸ਼ ਦੇ ਸਭ ਤੋਂ ਵੱਡੇ ਜਲ ਸੈਨਾ ਹਵਾਈ ਸਟੇਸ਼ਨਾਂ ਵਿੱਚੋਂ ਇੱਕ ਪੀ.ਐਨ.ਐਸ ਸਿੱਦੀਕੀ ਨੇਵਲ ਏਅਰ ਸਟੇਸ਼ਨ 'ਤੇ ਇੱਕ ਅੱਤਵਾਦੀ ਹਮਲੇ ਨੂੰ ਨਾਕਾਮ ਕਰ ਦਿੱਤਾ। 

ਉਸਨੇ ਕਿਹਾ,"ਹਥਿਆਰਬੰਦ ਵਿਅਕਤੀਆਂ ਨੇ ਹਵਾਈ ਅੱਡੇ ਦੀ ਸਰਹੱਦ ਦੇ ਤਿੰਨ ਪਾਸਿਓਂ ਹਮਲਾ ਕੀਤਾ, ਪਰ ਸੁਰੱਖਿਆ ਬਲਾਂ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ ਅਤੇ ਕੰਪਲੈਕਸ ਵਿੱਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।" ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਨੇ ਰਾਤ ਭਰ ਗੋਲੀਬਾਰੀ ਅਤੇ ਧਮਾਕਿਆਂ ਦੀ ਆਵਾਜ਼ ਸੁਣੀ। ਇਕ ਸੁਰੱਖਿਆ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਇਸ ਕਾਰਵਾਈ 'ਚ ਛੇ ਅੱਤਵਾਦੀ ਮਾਰੇ ਗਏ ਅਤੇ ਉਹ ਏਅਰ ਸਟੇਸ਼ਨ ਜਾਂ ਜਹਾਜ਼ ਨੂੰ ਕੋਈ ਨੁਕਸਾਨ ਪਹੁੰਚਾਉਣ 'ਚ ਅਸਫਲ ਰਹੇ। ਅਧਿਕਾਰੀ ਨੇ ਕਿਹਾ ਕਿ ਸੰਵੇਦਨਸ਼ੀਲ ਜਲ ਸੈਨਾ ਏਅਰ ਸਟੇਸ਼ਨ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਗ਼ੈਰਕਾਨੂੰਨੀ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ.ਐਲ.ਏ) ਨੇ ਦਾਅਵਾ ਕੀਤਾ ਹੈ ਕਿ ਹਮਲੇ ਪਿੱਛੇ ਉਸ ਦੀ ਮਜੀਦ ਬ੍ਰਿਗੇਡ ਦਾ ਹੱਥ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਢਿੱਡ ਦਰਦ ਦੀ ਸ਼ਿਕਾਇਤ ਲੈ ਕੇ ਡਾਕਟਰ ਕੋਲ ਪਹੁੰਚਿਆ ਸ਼ਖ਼ਸ, ਫਿਰ ਅੰਦਰੋਂ ਨਿਕਲੀ 'ਜ਼ਿੰਦਾ ਮੱਛੀ'

ਬਲੋਚਿਸਤਾਨ 'ਚ ਸੁਰੱਖਿਆ ਬਲਾਂ ਅਤੇ ਅਦਾਰਿਆਂ 'ਤੇ ਇਹ ਤੀਜਾ ਵੱਡਾ ਹਮਲਾ ਸੀ, ਜਿਸ ਦੀ BLA ਨੇ ਜ਼ਿੰਮੇਵਾਰੀ ਲਈ ਹੈ। ਪਹਿਲਾਂ ਹੋਏ ਦੋਵੇਂ ਹਮਲਿਆਂ ਨੂੰ ਵੀ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ ਸੀ। ਇਸ ਸਾਲ ਦੀ ਸ਼ੁਰੂਆਤ 'ਚ ਮਾਚ ਸ਼ਹਿਰ 'ਚ ਸੁਰੱਖਿਆ ਬਲਾਂ 'ਤੇ ਹਮਲਾ ਹੋਇਆ ਸੀ, ਜਿਸ 'ਚ 10 ਲੋਕ ਮਾਰੇ ਗਏ ਸਨ ਪਰ ਸੁਰੱਖਿਆ ਬਲਾਂ ਨੇ ਮਾਚ ਜੇਲ 'ਚ ਦਾਖਲ ਹੋਣ ਦੀ ਕੋਸ਼ਿਸ਼ ਨੂੰ ਸਫਲ ਨਹੀਂ ਹੋਣ ਦਿੱਤਾ ਸੀ। ਪਿਛਲੇ ਹਫਤੇ ਸੁਰੱਖਿਆ ਬਲਾਂ ਨੇ ਉਸੇ ਸੂਬੇ 'ਚ ਸਥਿਤ ਗਵਾਦਰ ਪੋਰਟ ਅਥਾਰਟੀ ਕੰਪਲੈਕਸ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 8 ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਬੀ.ਐਲ.ਏ ਨੇ 24 ਮਾਰਚ ਨੂੰ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਈਰਾਨ ਅਤੇ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਬਲੋਚਿਸਤਾਨ ਵਿੱਚ ਲੰਬੇ ਸਮੇਂ ਤੋਂ ਹਿੰਸਾ ਚੱਲ ਰਹੀ ਹੈ। ਅਤੀਤ ਵਿੱਚ ਬਲੋਚ ਵਿਦਰੋਹੀ ਸਮੂਹਾਂ ਨੇ 60 ਬਿਲੀਅਨ ਡਾਲਰ ਦੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (CPEC) ਪ੍ਰੋਜੈਕਟਾਂ ਨੂੰ ਨਿਸ਼ਾਨਾ ਬਣਾ ਕੇ ਕਈ ਹਮਲੇ ਕੀਤੇ ਹਨ। ਬੀਐਲਏ ਬਲੋਚਿਸਤਾਨ ਵਿੱਚ ਚੀਨ ਦੇ ਨਿਵੇਸ਼ ਦਾ ਵਿਰੋਧ ਕਰਦੀ ਹੈ। ਉਸਨੇ ਚੀਨ ਅਤੇ ਪਾਕਿਸਤਾਨ 'ਤੇ ਸਰੋਤਾਂ ਨਾਲ ਭਰਪੂਰ ਸੂਬੇ ਦਾ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ। ਇਸ ਦੋਸ਼ ਨੂੰ ਅਧਿਕਾਰੀਆਂ ਨੇ ਰੱਦ ਕਰ ਦਿੱਤਾ ਹੈ। ਬੀਐੱਲਏ ਦੀ ਮਜੀਦ ਬ੍ਰਿਗੇਡ, 2011 ਵਿੱਚ ਬਣਾਈ ਗਈ ਸੀ, ਸੰਗਠਨ ਦਾ ਗੁਰੀਲਾ ਸੈੱਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News