ਪਾਕਿ ਦੇ ਸਕੂਲਾਂ ''ਚ ਪੜ੍ਹਾਇਆ ਜਾ ਰਿਹੈ, ''ਪਾਕਿਸਤਾਨ ਦੇ ਕਬਜ਼ੇ ਵਾਲਾ ਜੰਮੂ-ਕਸ਼ਮੀਰ''

02/27/2017 12:21:28 PM

ਇਸਲਾਮਾਬਾਦ— ਪਾਕਿਸਤਾਨ ਕਸ਼ਮੀਰ ਮੁੱਦੇ ਨੂੰ ਲੈ ਕੇ ਆਪਣਾ ਰੋਣਾ ਰੋਂਦਾ ਹੈ ਅਤੇ ਜੰਮੂ-ਕਸ਼ਮੀਰ ਦੇ ਹਿੱਸੇ ''ਤੇ ਕਬਜ਼ਾ ਕਰ ਕੇ ਉਸ ਨੂੰ ਆਜ਼ਾਦ ਦੱਸਦਾ ਹੈ ਪਰ ਇੱਥੋਂ ਦੇ ਸਕੂਲਾਂ ''ਚ ਬੱਚਿਆਂ ਨੂੰ ਪਾਕਿਸਤਾਨ ਦੇ ਕਬਜ਼ੇ ਵਾਲਾ ਜੰਮੂ-ਕਸ਼ਮੀਰ ਹੀ ਪੜ੍ਹਾਇਆ ਜਾ ਰਿਹਾ ਹੈ। 5ਵੀਂ ਜਮਾਤ ਦੀ ਵਾਤਾਵਰਣ ਅਤੇ ਸੋਸ਼ਲ ਸਟੱਡੀ ਦੀ ਕਿਤਾਬ ''ਚ ਇਹ ਸਾਫ ਲਿਖਿਆ ਹੈ। 
ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਸੈਨੇਟਰ ਸਹਿਰ ਕਾਮਰਾਨ ਨੇ ਇਹ ਕਿਤਾਬ ਦਿਖਾਈ ਹੈ ਅਤੇ ਜਾਣਕਾਰੀ ਸਾਂਝੀ ਕੀਤੀ ਹੈ। ਕਿਤਾਬ ਵਿਚ ''ਜੰਮੂ-ਕਸ਼ਮੀਰ ਦਾ ਪਾਕਿਸਤਾਨ ਦੇ ਕਬਜ਼ੇ ਵਾਲਾ ਹਿੱਸਾ'' ਸ਼ਬਦਾਂ ਨੂੰ ਮੋਟੋ ਅੱਖਰਾਂ ''ਚ ਲਿਖਿਆ ਹੈ। ਇਸ ਵਿਚ ਲਿਖਿਆ ਹੈ, ''''ਪਾਕਿਸਤਾਨ ਦੇ 4 ਸੂਬੇ ਹਨ- ਸਿੰਧ, ਬਲੋਚਿਸਤਾਨ, ਪੰਜਾਬ ਅਤੇ ਖ਼ੈਬਰ ਪਖਤੂਨਖਵਾ ਅਤੇ ਹੋਰ ਇਲਾਕੇ ਹਨ। 
ਇਸਲਾਮਾਬਾਦ ਨੂੰ ਪਾਕਿਸਤਾਨ ਦੀ ਰਾਜਧਾਨੀ ਅਤੇ ਆਜ਼ਾਦ ਕਸ਼ਮੀਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲਾ ਜੰਮੂ ਕਸ਼ਮੀਰ ਦੱਸਿਆ ਗਿਆ ਹੈ। ਇਹ ਕਿਤਾਬ ਲਾਹੌਰ, ਇਸਲਾਮਾਬਾਦ, ਕਰਾਚੀ, ਲਾਹੌਰ, ਪੇਸ਼ਾਵਰ, ਏਬਟਾਬਾਦ ਆਦਿ ਵਿਚ ਪੜ੍ਹਾਈ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਇਸ ਕਿਤਾਬ ਨੂੰ ਹੋਰ ਸ਼ਹਿਰਾਂ ਦੇ ਪ੍ਰਾਈਵੇਟ ਸਕੂਲਾਂ ਵਿਚ ਵੀ ਪੜ੍ਹਾਈ ਜਾ ਰਹੀ ਹੋਵੇ।

Tanu

News Editor

Related News