ਪਾਕਿ ਪੀ.ਐੱਮ. ਇਮਰਾਨ ਖਾਨ 'ਤੇ ਵਰ੍ਹੇ ਮੌਲਾਨਾ ਫਜ਼ਲੁਰ ਰਹਿਮਾਨ

08/20/2020 3:55:53 AM

ਪੇਸ਼ਾਵਰ (ਏਜੰਸੀ)- ਪਾਕਿਸਤਾਨ ਵਿਚ ਧਰਮਗੁਰੂ ਤੋਂ ਨੇਤਾ ਬਣੇ ਮੌਲਾਨਾ ਫਜ਼ਲੁਰ ਰਹਿਮਾਨ ਨੇ ਕਸ਼ਮੀਰ 'ਤੇ ਅਪ੍ਰਭਾਵੀ ਨੀਤੀਆਂ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਤੋਂ ਇਮਰਾਨ ਕਸ਼ਮੀਰ ਦੇ ਸਬੰਧ ਵਿਚ ਪੂਰੀ ਤਰ੍ਹਾਂ ਅਸਫਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਅਸੀਂ ਸੋਚਦੇ ਸੀ ਕਿ ਭਾਰਤ ਤੋਂ ਸ਼੍ਰੀਨਗਰ ਕਿਵੇਂ ਲਈਏ, ਹੁਣ ਸੋਚਦੇ ਹਾਂ ਕਿ ਮੁਜ਼ਫਰਾਬਾਦ ਕਿਵੇਂ ਬਚਾਈਏ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਅਗਵਾਈ ਕਰ ਰਹੇ ਪਾਕਿਸਤਾਨ ਦੇ ਗੋਬਚੋਵ ਦੇ ਨੇੜੇ ਹੁਣ ਗਿਣਤੀ ਦੇ ਦਿਨ ਬਚੇ ਹਨ।

ਕੱਟੜਪੰਥੀ ਮੌਲਾਨਾ ਅਤੇ ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ (ਜੇ.ਯੂ.ਆਈ.-ਐੱਫ) ਦੇ ਨੇਤਾ ਨੇ ਦੱਖਣੀ ਖੈਬਰ ਪਖਤੂਨਖਵਾ ਵਿਚ ਮੰਗਲਵਾਰ ਨੂੰ ਬੰਨੂ ਸ਼ਹਿਰ ਵਿਚ ਧਰਨਾ-ਪ੍ਰਦਰਸ਼ਨ ਦੌਰਾਨ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਚੋਰ ਆਖਣ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਚੁਣੀ ਹੋਈ ਸਰਕਾਰ ਨੇ ਖਾਨ ਦੀ ਭੈਣ ਨੂੰ ਨੈਸ਼ਨਲ ਰੀਕਾਂਸਲੀਏਸ਼ਨ ਆਰਡੀਨੈਂਸ (ਐੱਨ.ਆਰ.ਓ.) ਦੀ ਪੇਸ਼ਕਸ਼ ਕੀਤੀ ਹੈ। ਰਹਿਮਾਨ ਨੇ ਦਾਅਵਾ ਕੀਤਾ ਹੈ ਕਿ ਖਾਨ ਦੀ ਅਗਵਾਈ ਵਿਚ ਚੱਲ ਰਹੀ ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਸਰਕਾਰ ਦੇ ਦਿਨ ਲਦ ਗਏ ਹਨ। ਇਨ੍ਹਾਂ ਕੋਲ ਸਿਰਫ ਕੁਝ ਹੀ ਦਿਨ ਰਹਿ ਗਏ ਹਨ।

ਪਾਕਿਸਤਾਨੀ ਮੀਡੀਆ ਦੇ ਹਵਾਲੇ ਤੋਂ ਉਨ੍ਹਾਂ ਕਿਹਾ ਕਿ ਇਮਰਾਨ ਖਾਨ ਦੀ ਭੈਣ ਨੂੰ ਐੱਨ.ਆਰ.ਓ. ਦਿੱਤਾ ਗਿਆ ਹੈ। ਸਾਨੂੰ ਵੀ ਅਜਿਹੀ ਸਿਲਾਈ ਮਸ਼ੀਨ ਦਿੱਤੀ ਜਾਵੇ ਜੋ ਤੁਹਾਨੂੰ ਇਕ ਸਾਲ ਵਿਚ 70 ਅਰਬ ਰੁਪਏ ਕਮਾ ਕੇ ਦੇ ਸਕੇ। ਨੈਸ਼ਨਲ ਰੀਕਾਂਸਲੀਏਸ਼ਨ ਆਰਡੀਨੈਂਸ ਇਕ ਅਜਿਹਾ ਆਰਡੀਨੈਂਸ ਹੈ ਜਿਸ ਨੂੰ ਭ੍ਰਿਸ਼ਟਾਚਾਰ, ਗਬਨ, ਮਨੀ ਲਾਂਡਰਿੰਗ, ਕਤਲ ਅਤੇ ਅੱਤਵਾਦ ਦੇ ਦੋਸ਼ੀ ਨੇਤਾਵਾਂ, ਰਾਜਨੀਤਕ ਕਾਰਕੁੰਨਾਂ ਅਤੇ ਨੌਕਰਸ਼ਾਹਾਂ ਨੂੰ ਮੁਆਫੀ ਦੇਣ ਦੇ ਇਰਾਦੇ ਨਾਲ 2007 ਵਿਚ ਜਾਰੀ ਕੀਤਾ ਗਿਆ ਸੀ। ਰਹਿਮਾਨ ਨੇ ਕਿਹਾ ਕਿ ਖਾਨ ਪਾਕਿਸਤਾਨ ਦਾ ਗੋਬਰਾਚੋਵ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਧਿਆਨ ਰਹੇ ਕਿ ਰੂਸ ਯਾਨੀ ਸਾਬਕਾ ਸੋਵੀਅਤ ਸੰਘ ਦਾ ਵਿਘਨ ਮਿਖਾਇਲ ਗੋਰਬਾਚੋਵ ਦੇ ਰਾਸ਼ਟਰਪਤੀ ਰਹਿਣ ਦੌਰਾਨ ਹੀ ਹੋਇਆ ਸੀ।

ਇਸ ਮਹੀਨੇ ਦੀ ਸ਼ੁਰੂਆਤ ਵਿਚ ਮੌਲਾਨਾ ਨੇ ਅਜਿਹਾ ਹੀ ਤੇਵਰ ਦਿਖਾਉਂਦੇ ਹੋਏ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਣ ਲਈ ਦੋ ਦਿਨ ਦਾ ਸਮਾਂ ਦਿੱਤਾ ਸੀ। ਜੇ.ਯੂ.ਆਈ.-ਐਫ ਮੁਖੀ ਨੇ ਕੁਝ ਦਿਨ ਪਹਿਲਾਂ ਖਾਨ ਦੀ ਉਸ ਟਿੱਪਣੀ 'ਤੇ ਪ੍ਰਤੀਕਿਰਿਆ ਦੇ ਰਹੇ ਸਨ ਜਿਸ ਵਿਚ ਉਨ੍ਹਾਂ ਨੇ ਰਹਿਮਾਨ ਦੇ ਸਰਕਾਰ ਵਿਰੋਧੀ ਪ੍ਰਦਰਸ਼ਨ ਨੂੰ ਸਰਕਸ ਦੱਸਿਆ ਸੀ। ਰਹਿਮਾਨ ਨੇ 27 ਅਕਤੂਬਰ ਨੂੰ ਕਰਾਚੀ ਤੋਂ ਆਪਣੇ ਪ੍ਰਦਰਸ਼ਨ ਦੀ ਸ਼ੁਰੂਆਤ ਕੀਤੀ ਸੀ ਅਤੇ ਹਜ਼ਾਰਾਂ ਸਮਰਥਕਾਂ ਦੇ ਲਾਵ-ਲਸ਼ਕਰ ਦੇ ਨਾਲ ਉਹ 31 ਅਕਤੂਬਰ ਨੂੰ ਇਸਲਾਮਾਬਾਦ ਪਹੁੰਚੇ ਸਨ। ਰਹਿਮਾਨ ਦੀ ਅਗਵਾਈ ਵਾਲੀ ਸਰਕਾਰ ਵਿਰੋਧੀ ਰੈਲੀ ਨੂੰ ਆਜ਼ਾਦੀ ਮਾਰਚ ਕਿਹਾ ਜਾ ਰਿਹਾ ਹੈ ਜਿਸ ਦਾ ਮਕਸਦ ਮੌਲਾਨਾ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨਾ ਹੈ।


Sunny Mehra

Content Editor

Related News