ਪਾਕਿ ਮੌਲਵੀ ਦੇ ਬਿਆਨ ''ਤੇ ਬਵਾਲ, ਕਿਹਾ-ਘੱਟ ਅਲਕੋਹਲ ਵਾਲੀ ਸ਼ਰਾਬ ''ਹਲਾਲ''

Friday, May 08, 2020 - 08:58 PM (IST)

ਪਾਕਿ ਮੌਲਵੀ ਦੇ ਬਿਆਨ ''ਤੇ ਬਵਾਲ, ਕਿਹਾ-ਘੱਟ ਅਲਕੋਹਲ ਵਾਲੀ ਸ਼ਰਾਬ ''ਹਲਾਲ''

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨੀ ਮੌਲਵੀ ਮੁਫਤੀ ਅਬਦੁਲ ਕਿਆਵੀ ਦੇ 40 ਫੀਸਦੀ ਤੋਂ ਘੱਟ ਅਲਕੋਹਲ ਵਾਲੀ ਸ਼ਰਾਬ 'ਹਲਾਲ' ਵਾਲੇ ਬਿਆਨ 'ਤੇ ਬਵਾਲ ਮੱਚ ਗਿਆ ਹੈ। ਕਿਆਵੀ ਨੇ ਹਾਲ ਹੀ ਵਿਚ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਮੈਂ ਸਮਝਦਾ ਹਾਂ ਕਿ 40 ਫੀਸਦੀ ਤੋਂ ਘੱਟ ਅਲਕੋਹਲ ਵਾਲੀ ਸ਼ਰਾਬ ਹਲਾਲ ਹੈ। ਯਾਨੀ ਕਿ ਤੁਸੀਂ ਉਸ ਨੂੰ ਪੀ ਸਕਦੇ ਹੋ। ਉਨ੍ਹਾਂ ਤੋਂ ਸਾਊਦੀ ਅਰਬ ਵਿਚ ਮੌਲਵੀਆਂ ਵਲੋਂ ਕਥਿਤ ਤੌਰ 'ਤੇ ਜਾਰੀ ਇਸ ਫਤਵੇ ਬਾਰੇ ਉਨ੍ਹਾਂ ਦੀ ਰਾਏ ਪੁੱਛੀ ਗਈ ਸੀ ਕਿ 40 ਫੀਸਦੀ ਜਾਂ ਉਸ ਤੋਂ ਘੱਟ ਅਲਕੋਹਲ ਵਾਲੀ ਸ਼ਰਾਬ ਹਲਾਲ ਹੈ।


author

Sunny Mehra

Content Editor

Related News