ਇਮਰਾਨ ’ਤੇ ਖੁੱਲ੍ਹ ਕੇ ਵਰ੍ਹਿਆ ਪਾਕਿ ਚੋਣ ਕਮਿਸ਼ਨ, ਕਿਹਾ–ਜਿੱਥੇ ਜਿੱਤ ਮਿਲੀ, ਉੱਥੇ ਵਾਹ-ਵਾਹ, ਹਾਰੇ ਤਾਂ ਕਬੂਲ ਨਹੀਂ

Saturday, Mar 06, 2021 - 12:46 PM (IST)

ਇਮਰਾਨ ’ਤੇ ਖੁੱਲ੍ਹ ਕੇ ਵਰ੍ਹਿਆ ਪਾਕਿ ਚੋਣ ਕਮਿਸ਼ਨ, ਕਿਹਾ–ਜਿੱਥੇ ਜਿੱਤ ਮਿਲੀ, ਉੱਥੇ ਵਾਹ-ਵਾਹ, ਹਾਰੇ ਤਾਂ ਕਬੂਲ ਨਹੀਂ

ਇਸਲਾਮਾਬਾਦ (ਇੰਟ.) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਉਨ੍ਹਾਂ ਦੇ ਹੀ ਦੇਸ਼ ਦੇ ਚੋਣ ਕਮਿਸ਼ਨ ਨੇ ਖੂਬ ਝਾੜ ਪਾਈ ਹੈ। ਚੋਣ ਕਮਿਸ਼ਨ ਨੇ ਆਪਣੇ ਇਕ ਬਿਆਨ ਵਿਚ ਇਮਰਾਨ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇਕ ਹੀ ਚੋਣ ਵਿਚ ਜਿੱਥੇ ਜਿੱਤ ਮਿਲੀ, ਉੱਥੇ ਤਾਂ ਵਾਹ-ਵਾਹ ਕਰ ਦਿੱਤੀ ਪਰ ਜਦੋਂ ਹਾਰ ਗਏ ਤਾਂ ਸਵਾਲ ਉਠਾਉਣ ਲੱਗ ਪਏ ਅਤੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਨੂੰ ਨਤੀਜਾ ਪ੍ਰਵਾਨ ਨਹੀਂ।

ਇਹ ਵੀ ਪੜ੍ਹੋ: ਚੋਣਾਂ ’ਚ ਹਾਰ ਮਗਰੋਂ ਸ਼ਰਮਸਾਰ ਇਮਰਾਨ ਖਾਨ, ਕਿਹਾ- ਮੇਰੇ 15-16 MP ਵਿਕ ਗਏ

ਅਸਲ ਵਿਚ ਪਾਕਿਸਤਾਨੀ ਸੈਨੇਟ ਦੀ ਉਪ-ਚੋਣ ’ਚ ਆਪਣੇ ਵਿੱਤ ਮੰਤਰੀ ਦੀ ਹਾਰ ਤੋਂ ਬੌਖਲਾਏ ਹੋਏ ਇਮਰਾਨ ਖਾਨ ਨੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਖੂਬ ਰੋਣਾ ਰੋਇਆ। ਉਨ੍ਹਾਂ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਦੀ ਮਿਲੀਭੁਗਤ ਨਾਲ ਸੈਨੇਟ ਦੀ ਚੋਣ ਵਿਚ ਗੁਪਤ ਪੋਲਿੰਗ ਹੋਈ। ਇਸ ਕਾਰਣ ਉਨ੍ਹਾਂ ਦੀ ਪਾਰਟੀ ਦੇ ਕਈ ਸੰਸਦ ਮੈਂਬਰ ਵਿਕ ਗਏ ਅਤੇ ਵਿੱਤ ਮੰਤਰੀ ਅਬਦੁਲ ਹਾਫਿਜ਼ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਪਿੱਛੋਂ ਪਾਕਿਸਤਾਨੀ ਚੋਣ ਕਮਿਸ਼ਨ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਇਹ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਕਿ ਇਕ ਹੀ ਛੱਤ ਹੇਠ ਇਕ ਹੀ ਚੋਣ ਵਿਚ, ਇਕ ਹੀ ਸਟਾਫ ਅਧੀਨ ਜਿਸ ਵਿਚ ਇਮਰਾਨ ਨੇ ਜਿੱਤ ਹਾਸਲ ਕੀਤੀ ਹੋਵੇ, ਉਹ ਤਾਂ ਪ੍ਰਵਾਨ ਹੋਣ ਯੋਗ ਹੈ ਅਤੇ ਜਿੱਥੇ ਹਾਰ ਹੋਈ, ਉਹ ਅਪ੍ਰਵਾਨ ਹੈ। ਇਸ ਦੌਰਾਨ ਇਮਰਾਨ ਨੇ ਸਾਦਿਕ ਸੰਜਰਾਨੀ ਨੂੰ ਸੈਨੇਟ ਦੀ ਚੇਅਰਮੈਨੀ ਲਈ ਆਪਣਾ ਉਮੀਦਵਾਰ ਐਲਾਨਿਆ ਹੈ। ਚੋਣ 12 ਮਾਰਚ ਨੂੰ ਹੋਣੀ ਹੈ।

ਇਹ ਵੀ ਪੜ੍ਹੋ: ਇਕ ਅਜਿਹਾ ਦੇਸ਼ ਜਿਥੇ ਇਕ ਵੀ ਅਪਰਾਧੀ ਨਹੀ, ਜੇਲ੍ਹਾਂ ਬੰਦ ਹੋਣ ਕੰਢੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  
 


author

cherry

Content Editor

Related News