ਜਮਾਤ-ਉਦ-ਦਾਵਾ ਦੇ ਤਿੰਨ ਹੋਰ ਨੇਤਾਵਾਂ ਨੂੰ 15-15 ਸਾਲ ਦੀ ਕੈਦ

Friday, Dec 04, 2020 - 08:23 PM (IST)

ਜਮਾਤ-ਉਦ-ਦਾਵਾ ਦੇ ਤਿੰਨ ਹੋਰ ਨੇਤਾਵਾਂ ਨੂੰ 15-15 ਸਾਲ ਦੀ ਕੈਦ

ਲਾਹੌਰ-ਪਾਕਿਸਤਾਨ ਦੀ ਇਕ ਅਦਾਲਤ ਨੇ ਅੱਤਵਾਦ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਦੇ ਦੋ ਮਾਮਲਿਆਂ 'ਚ ਮੁੰਬਈ ਅੱਤਵਾਦੀ ਮਾਮਲੇ ਦੇ ਸਰਗਨਾ ਹਾਫਿਜ਼ ਸਾਈਦ ਦੇ ਸੰਗਠਨ ਜਮਾਤ-ਉਦ-ਦਾਵਾ (ਜੇ.ਡੀ.ਯੂ.) ਦੇ ਤਿੰਨ ਹੋਰ ਅੱਤਵਾਦੀਆਂ ਨੂੰ 15-15 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਲਾਹੌਰ ਦੇ ਅੱਤਵਾਦ ਰੋਕੂ ਅਦਾਲਤ (ਏ.ਟੀ.ਸੀ.) ਦੇ ਜੱਜ ਏਜਾਜ਼ ਅਹਿਮਦ ਬੁੱਟਰ ਨੇ ਵੀਰਵਾਰ ਨੂੰ ਅਬਦੁੱਲ ਸਲਾਮ ਬਿਨ ਮੁਹੰਮਦ, ਜਫਰ ਇਕਬਾਲ ਅਤੇ ਮੁਹੰਮਦ ਰਹਿਮਾਨ ਮੱਕੀ ਨੂੰ ਦੋਵਾਂ ਮਾਮਲਿਆਂ 'ਚ 6-6 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ।

ਇਹ ਵੀ ਪੜ੍ਹੋ:ਖੁਸ਼ਖਬਰੀ! 8 ਦਸੰਬਰ ਤੋਂ ਬ੍ਰਿਟੇਨ 'ਚ ਸ਼ੁਰੂ ਹੋਵੇਗਾ ਕੋਰੋਨਾ ਟੀਕਾਕਰਨ

ਜੇ.ਡੀ.ਯੂ. ਪ੍ਰਮੁੱਖ ਸਈਅਦ ਦੇ ਜੀਜਾ ਪ੍ਰੋਫੈਸਰ ਹਾਫਿਜ਼ ਅਬਦੁੱਲ ਰਹਿਮਾਨ ਮੱਕੀ ਨੂੰ ਦੋਵਾਂ ਮਾਮਲਿਆਂ ਦੀ ਸਜ਼ਾ ਸੁਣਾਈ ਗਈ ਹੈ। ਸ਼ੱਕੀਆਂ ਨੂੰ ਸਖਤ ਸੁਰੱਖਿਆ ਵਿਚਾਲੇ ਅਦਾਲਤ 'ਚ ਪੇਸ਼ ਕੀਤਾ ਗਿਆ। ਮੀਡੀਆ ਨੂੰ ਸੁਣਵਾਈ ਦੀ ਰਿਪੋਰਟਿੰਗ ਕਰਨ ਦੀ ਇਜਾਜ਼ਤ ਨਹੀਂ ਸੀ। ਇਸ ਤੋਂ ਇਕ ਦਿਨ ਪਹਿਲਾਂ ਅਦਾਲਤ ਨੇ ਅੱਤਵਾਦ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਦੇ ਮਾਮਲੇ 'ਚ ਸਈਅਦ ਦੇ ਬੁਲਾਰੇ ਯਾਹੀਆ ਮੁਜਾਹਿਦ ਨੂੰ 15 ਹੋਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।

ਇਹ ਵੀ ਪੜ੍ਹੋ:ਕੋਰੋਨਾ ਕਿਥੋਂ ਆਇਆ ਇਹ ਜਾਣਨਾ ਜ਼ਰੂਰੀ : WHO ਚੀਫ

ਏ.ਟੀ.ਸੀ. ਨੇ ਪਿਛਲੇ ਮਹੀਨੇ ਅੱਤਵਾਦੀ ਦੇ ਵਿੱਤੀਪੋਸ਼ਣ ਦੇ ਦੋ ਮਾਮਲਿਆਂ 'ਚ ਮੁਜਾਹਿਦ ਨੂੰ 32 ਸਾਲ ਦੀ ਸਜ਼ਾ ਸੁਣਾਈ ਸੀ। ਜੇ.ਡੀ.ਯੂ. ਦੇ ਸੀਨੀਅਰ ਨੇਤਾ ਜਫਰ ਇਕਬਾਲ ਨੂੰ ਹੁਣ ਕੁੱਲ ਮਿਲਾ ਕੇ 41 ਸਾਲ ਜੇਲ 'ਚ ਬਤਾਉਣਗੇ ਪੈਣਗੇ। ਪੰਜਾਬ ਪੁਲਸ ਦੇ ਅੱਤਵਾਦ-ਰੋਕੂ ਐਕਟ ਵਿਭਾਗ ਨੇ ਸਈਅਦ ਸਮੇਤ ਜੇ.ਡੀ.ਯੂ. ਨੇਤਾਵਾਂ ਵਿਰੱਧ ਵੱਖ-ਵੱਖ ਸ਼ਹਿਰਾਂ 'ਚ ਲਗਭਗ 41 ਮਾਮਲੇ ਦਰਜ ਕੀਤੇ ਸਨ। ਹੇਠਲੀ ਅਦਾਲਤਾਂ ਹੁਣ ਤੱਕ 27 ਮਾਮਲਿਆਂ 'ਚ ਫੈਸਲਾ ਸੁਣਾ ਚੁੱਕੀਆਂ ਹਨ। ਏ.ਟੀ.ਸੀ. ਨੇ ਅੱਤਵਾਤ ਨੂੰ ਵਿੱਤੀ ਸਹਾਇਤਾ ਪਹੁੰਚਾਉਣ ਦੇ ਮਾਮਲੇ 'ਚ ਸਈਅਦ ਨੂੰ ਅੱਤਵਾਤ-ਰੋਕੂ ਐਕਟ ਦੀ ਧਾਰਾ 11-ਐੱਨ ਤਹਿਤ ਕੁੱਲ ਮਿਲਾ ਕੇ 21 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।


author

Karan Kumar

Content Editor

Related News