ਪਾਕਿ ਅਦਾਲਤ ਨੇ ਜਮਾਤ-ਉਦ-ਦਾਅਵਾ ਦੇ ਦੋ ਸੀਨੀਅਰ ਨੇਤਾਵਾਂ ਦੀ ਸਜ਼ਾ ਕੀਤੀ ਮੁਅੱਤਲ

08/13/2020 6:34:48 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਅੱਤਵਾਦੀ-ਵਿੱਤਪੋਸ਼ਣ ਦੇ ਇਕ ਮਾਮਲੇ ਵਿਚ ਜਮਾਤ-ਉਦ-ਦਾਅਵਾ ਦੇ ਦੋ ਸੀਨੀਅਰ ਨੇਤਾਵਾਂ ਦੀ ਇਕ ਸਾਲ ਦੀ ਜੇਲ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ। ਇਹਨਾਂ ਨੂੰ 2008 ਦੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦਾ ਕਰੀਬੀ ਸਹਿਯੋਗੀ ਮੰਨਿਆ ਜਾਂਦਾ ਹੈ। ਜੂਨ ਵਿਚ ਲਾਹੌਰ ਵਿਚ ਅੱਤਵਾਦ-ਰੋਕੂ ਅਦਾਲਤ (ATC) ਨੇ ਅਬਦੁੱਲ ਰਹਿਮਾਨ ਮੱਕੀ ਅਤੇ ਅਬਦੁੱਸ ਸਲਾਮ ਨੂੰ ਅੱਤਵਾਦੀ ਵਿੱਤਪੋਸ਼ਣ ਦੇ ਲਈ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਏ.ਟੀ.ਸੀ. ਨੇ ਹਰੇਕ 'ਤੇ 50,000 ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਸੀ, ਜਿਸ ਵਿਚ ਅਸਫਲ ਰਹਿਣ 'ਤੇ ਉਹਨਾਂ ਨੂੰ 6 ਮਹੀਨੇ ਦੀ ਜੇਲ ਕਟਣ ਦਾ ਆਦੇਸ਼ ਦਿੱਤਾ ਗਿਆ ਸੀ। ਜੇ.ਯੂ.ਡੀ. ਦੇ ਨੇ ਇਹਨਾਂ ਨੇਤਾਵਾਂ ਨੂੰ ਅੱਤਵਾਦ ਰੋਕੂ ਐਕਟ 1997 ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ। 

ਦੋਹਾਂ ਨੇਤਾਵਾਂ ਨੇ ਲਾਹੌਰ ਹਾਈ ਕੋਰਟ ਵਿਚ ਆਪਣੀ ਸਜ਼ਾ ਨੂੰ ਚੁਣੌਤੀ ਦਿੱਤੀ ਸੀ। ਅਦਾਲਤ ਦੇ ਇਕ ਅਧਿਕਾਰੀ ਨੇ ਪੀ.ਟੀ.ਆਈ.-ਭਾਸ਼ਾ ਨੂੰ ਦੱਸਿਆ,''ਲਾਹੌਰ ਹਾਈ ਕੋਰਟ ਨੇ ਅੱਜ ਅਬਦੁੱਲ ਰਹਿਮਾਨ ਮੱਕੀ ਅਤੇ ਅਬਦੁੱਸ ਸਲਾਮ ਦੀ ਇਕ-ਇਕ ਸਾਲ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਅਤੇ ਜ਼ਮਾਨਤ 'ਤੇ ਉਹਨਾਂ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ।'' ਹਾਈ ਕੋਰਟ ਦੀ ਦੋ ਮੈਂਬਰੀ ਬੈਂਚ, ਜਿਸ ਵਿਚ ਅਸਜਦ ਜਾਵੇਦ ਗੁਰਲ ਅਤੇ ਵਹੀਦ ਖਾਨ ਸ਼ਾਮਲ ਸਨ, ਨੇ ਵੀਰਵਾਰ ਨੂੰ ਉਹਨਾਂ ਦੀ ਪਟੀਸ਼ਨ 'ਤੇ ਸੁਣਵਾਈ ਕੀਤੀ ਅਤੇ ਬਚਾਅ ਤੇ ਇਸਤਗਾਸਾ ਪੱਖ ਦੀਆਂ ਦਲੀਲਾਂ ਸੁਣਨ ਦੇ ਬਾਅਦ ਉਸ ਨੇ ਮੱਕੀ ਅਤੇ ਸਲਾਮ ਦੀ ਪਟੀਸ਼ਨ ਸਵੀਕਾਰ ਕਰ ਲਈ ਅਤੇ ਏ.ਟੀ.ਸੀ. ਦੀ ਸਜ਼ਾ ਨੂੰ ਮੁਅੱਤਲ ਕਰਨ ਦਾ ਆਦੇਸ਼ ਦਿੱਤਾ। 

ਪੜ੍ਹੋ ਇਹ ਖਬਰ- ਸਿੱਖ ਕੁੜੀ ਜਗਜੀਤ ਕੌਰ ਦਾ ਮਾਮਲਾ: ਸਾਂਸਦ ਗੁਰਜੀਤ ਔਜਲਾ ਨੇ ਪਾਕਿ ਪੀ.ਐੱਮ. ਨੂੰ ਲਿਖੀ ਚਿੱਠੀ

ਬੈਂਚ ਨੇ ਜ਼ਮਾਨਤ 'ਤੇ ਉਹਨਾਂ ਦੀ ਰਿਹਾਈ ਦਾ ਆਦੇਸ਼ ਦਿੱਤਾ। ਦੋਵੇਂ ਨੇਤਾ ਲਾਹੌਰ ਦੀ ਕੋਟ ਲਖਪਤ ਜੇਲ ਵਿਚ ਆਪਣੀ ਸਜ਼ਾ ਕੱਟ ਰਹੇ ਹਨ। ਏ.ਟੀ.ਸੀ. ਦੇ ਫੈਸਲੇ ਦੇ ਮੁਤਾਬਕ, ਦੋਹਾਂ ਨੇਤਾਵਾਂ ਨੂੰ ਅੱਤਵਾਦ ਦੇ ਵਿੱਤਪੋਸ਼ਣ ਦਾ ਦੋਸ਼ੀ ਪਾਇਆ ਗਿਆ ਸੀ। ਉਹ ਧਨ ਇਕੱਠਾ ਕਰਦੇ ਸਨ ਤੇ ਪਾਬੰਦੀਸ਼ੁਦਾ ਲਸ਼ਕਰ-ਏ-ਤੋਇਬਾ ਸੰਗਠਨ ਦਾ ਵਿੱਤਪੋਸ਼ਣ ਕਰਦੇ ਸਨ। ਏ.ਟੀ.ਸੀ. ਨੇ ਅੱਤਵਾਦ ਦੇ ਵਿੱਤਪੋਸ਼ਣ ਦੇ ਮਾਧਿਅਮ ਨਾਲ ਇਕੱਠੇ ਕੀਤੇ ਗਏ ਧਨ ਨਾਲ ਬਣਾਈ ਜਾਇਦਾਦ ਨੂੰ ਜ਼ਬਤ ਕਰਨ ਦਾ ਵੀ ਆਦੇਸ਼ ਦਿੱਤਾ ਸੀ।


Vandana

Content Editor

Related News