ਪਾਕਿਸਤਾਨੀ ਅਦਾਲਤ ਨੇ ਨਵਾਜ ਸ਼ਰੀਫ ਨੂੰ ਐਲਾਨਿਆ ‘ਭਗੌੜਾ’, ਦਿੱਗਜ ਮੀਡੀਆ ਕਾਰੋਬਾਰੀ ਬਰੀ

Tuesday, Feb 01, 2022 - 12:09 PM (IST)

ਪਾਕਿਸਤਾਨੀ ਅਦਾਲਤ ਨੇ ਨਵਾਜ ਸ਼ਰੀਫ ਨੂੰ ਐਲਾਨਿਆ ‘ਭਗੌੜਾ’, ਦਿੱਗਜ ਮੀਡੀਆ ਕਾਰੋਬਾਰੀ ਬਰੀ

ਲਾਹੌਰ (ਭਾਸ਼ਾ)- ਪਾਕਿਸਤਾਨ ਦੀ ਇਕ ਅਦਾਲਤ ਨੇ ਦੇਸ਼ ਦੇ ਸਭ ਤੋਂ ਵੱਡੇ ਮੀਡੀਆ ਸਮੂਹ ਦੇ ਮਾਲਕ ਮੀਰ ਸ਼ਕੀਲੁਰ ਰਹਿਮਾਨ ਨੂੰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਨਾਲ ਮਿਲ ਕੇ ਕਥਿਤ ਤੌਰ ’ਤੇ ਗੈਰ-ਕਾਨੂੰਨੀ ਰੂਪ ਨਾਲ ਹਾਸਲ ਕੀਤੀ ਗਈ ਜ਼ਮੀਨ ਨਾਲ ਜੁੜੇ 34 ਸਾਲ ਪੁਰਾਣੇ ਮਾਮਲੇ ਵਿਚ ਸੋਮਵਾਰ ਨੂੰ ਬਰੀ ਕਰ ਦਿੱਤਾ। ਅਦਾਲਤ ਨੇ ਇਸ ਮਾਮਲੇ ਵਿਚ ਸ਼ਰੀਫ਼ ਨੂੰ ‘ਭਗੌੜਾ’ ਕਰਾਰ ਦਿੱਤਾ ਹੈ। ਰਹਿਮਾਨ ਪਾਕਿਸਤਾਨ ਦੇ ਸਭ ਤੋਂ ਵੱਡੇ ਮੀਡੀਆ ਸਮੂਹ ਜੰਗ ਦਾ ਮਾਲਕ ਹੈ। ਇਸ ਸਮੂਹ ਵਿਚ ਦੇਸ਼ ਦੇ ਕੁਝ ਸਭ ਤੋਂ ਵੱਡੇ ਅਖ਼ਬਾਰ ਅਤੇ ਜੀਓ ਟੈਲੀਵਿਜ਼ਨ ਨੈੱਟਵਰਕ ਸ਼ਾਮਲ ਹਨ।

ਇਹ ਵੀ ਪੜ੍ਹੋ: ਅਮਰੀਕੀ ਸੰਸਦ ਨੇ ਕੋਵਿਡ-19 ਸੰਕਟ ਨਾਲ ਨਜਿੱਠਣ ਦੇ ਵਿਸ਼ਵਵਿਆਪੀ ਯਤਨਾਂ ਲਈ ਭਾਰਤ ਦੀ ਕੀਤੀ ਸ਼ਲਾਘਾ

ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਰਹਿਮਾਨ ਨੂੰ ਇਸ ਮਾਮਲੇ ਵਿਚ ਮਾਰਚ 2020 ਵਿਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਸੇ ਸਾਲ ਨਵੰਬਰ ਵਿਚ ਸੁਪਰੀਮ ਕੋਰਟ ਨੇ ਜ਼ਮਾਨਤ ’ਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਸੀ। ਅਦਾਲਤ ਦੇ ਇਕ ਅਧਿਕਾਰੀ ਨੇ ਦੱਸਿਆ, ‘ਲਾਹੌਰ ਦੀ ਇਕ ਜਵਾਬਦੇਹੀ ਅਦਾਲਤ ਨੇ ਸੋਮਵਾਰ ਨੂੰ ਰਹਿਮਾਨ ਨੂੰ ਬਰੀ ਕਰ ਦਿੱਤਾ, ਕਿਉਂਕਿ ਇਸਤਗਾਸਾ ਪੱਖ ਉਨ੍ਹਾਂ ਖ਼ਿਲਾਫ਼ ਦੋਸ਼ਾਂ ਨੂੰ ਸਾਬਤ ਕਰਨ ਵਿਚ ਅਸਫਲ ਰਿਹਾ।’ ਉਨ੍ਹਾਂ ਕਿਹਾ ਕਿ ਰਹਿਮਾਨ ਨੇ ਮਾਮਲੇ ਵਿਚ ਬਰੀ ਕੀਤੇ ਜਾਣ ਦੀ ਅਪੀਲ ਕਰਦੇ ਹੋਏ ਪਟੀਸ਼ਨ ਦਾਇਰ ਕੀਤੀ ਸੀ। ਦੋ ਹੋਰ ਮੁਲਜ਼ਮਾਂ- ਲਾਹੌਰ ਵਿਕਾਸ ਅਥਾਰਟੀ ਦੇ ਸਾਬਕਾ ਡਾਇਰੈਕਟਰ ਹੁਮਾਯੂੰ ਫੈਜ਼ ਰਸੂਲ ਅਤੇ ਸਾਬਕਾ ਡਾਇਰੈਕਟਰ (ਜ਼ਮੀਨ) ਮੀਆਂ ਬਸ਼ੀਰ ਨੂੰ ਵੀ ਬਰੀ ਕਰ ਦਿੱਤਾ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਸ਼ਰੀਫ ਨੇ ਬਰੀ ਕਰਨ ਦੀ ਪਟੀਸ਼ਨ ਦਾਇਰ ਨਹੀਂ ਕੀਤੀ ਸੀ।

ਇਹ ਵੀ ਪੜ੍ਹੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਰੋਨਾ ਪਾਜ਼ੇਟਿਵ

ਅਧਿਕਾਰੀ ਨੇ ਕਿਹਾ ਕਿ ਸ਼ਰੀਫ ਨੇ ਇਸ ਮਾਮਲੇ ਵਿਚ ਕਿਸੇ ਵੀ ਅਦਾਲਤੀ ਸੰਮਨ ਅਤੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ, ਇਸ ਲਈ ਉਨ੍ਹਾਂ ਨੂੰ ਭਗੌੜਾ ਘੋਸ਼ਿਤ ਕੀਤਾ ਗਿਆ ਹੈ। ਇਲਜ਼ਾਮਾਂ ਅਨੁਸਾਰ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਨਵਾਜ਼ ਸ਼ਰੀਫ਼ ਵੱਲੋਂ 1986 ਵਿਚ ਵੱਖ-ਵੱਖ ਸਬੰਧਤ ਕਾਨੂੰਨਾਂ ਅਤੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਰਹਿਮਾਨ ਨੂੰ ਲਾਹੌਰ ਵਿਚ 54 ਪਲਾਟ (5,445 ਵਰਗ ਫੁੱਟ ਹਰੇਕ) ਅਲਾਟ ਕੀਤੇ ਸਨ। ਰਹਿਮਾਨ ਨੇ ਨਿਯਮਾਂ ਦੀ ਉਲੰਘਣਾ ਕਰਕੇ ਸਰਕਾਰੀ ਜ਼ਮੀਨ ਖ਼ਰੀਦਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਰਹਿਮਾਨ ਦਾ ਜੰਗ ਅਖ਼ਬਾਰ ਸਮੂਹ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਦੀ ਆਲੋਚਨਾ ਕਰਦਾ ਰਿਹਾ ਹੈ। ਇਮਰਾਨ ਖਾਨ ਨੇ 2018 ਵਿਚ ਸੱਤਾ ਵਿਚ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਉਹ ਰਹਿਮਾਨ ਨੂੰ ਭ੍ਰਿਸ਼ਟਾਚਾਰ (ਟੈਕਸ ਚੋਰੀ ਅਤੇ ਮਾਣਹਾਨੀ) ਦੇ ਦੋਸ਼ ਵਿਚ ਜੇਲ ਭੇਜ ਦੇਣਗੇ।

ਇਹ ਵੀ ਪੜ੍ਹੋ: ਫੋਨ ਦੀ ਘੰਟੀ ਵੱਜਦੇ ਹੀ 'ਸਰਜਰੀ' ਵਿਚਾਲੇ ਛੱਡ ਭੱਜੀ ਟਿਕਟਾਕ ਸਟਾਰ, ਆਖ਼ਿਰ ਕਿਸ ਨੇ ਕੀਤਾ ਸੀ ਫੋਨ?

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News