US ਰਿਪੋਰਟ ''ਚ ਵੱਡਾ ਖੁਲਾਸਾ! Pak ਨੇ ਗਦਾਵਰ ਬਦਲੇ ਚੀਨ ਤੋਂ ਮੰਗੀਆਂ ਸਨ ਪਰਮਾਣੂ ਪਣਡੁੱਬੀਆਂ

Monday, May 18, 2026 - 03:14 PM (IST)

US ਰਿਪੋਰਟ ''ਚ ਵੱਡਾ ਖੁਲਾਸਾ! Pak ਨੇ ਗਦਾਵਰ ਬਦਲੇ ਚੀਨ ਤੋਂ ਮੰਗੀਆਂ ਸਨ ਪਰਮਾਣੂ ਪਣਡੁੱਬੀਆਂ

ਇਸਲਾਮਾਬਾਦ/ਵਾਸ਼ਿੰਗਟਨ: ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਆਸਿਮ ਮੁਨੀਰ ਤੇ ਚੀਨ ਵਿਚਕਾਰ ਹੋਈ ਇੱਕ ਬੇਹੱਦ ਗੁਪਤ ਅਤੇ 'ਖਤਰਨਾਕ ਡੀਲ' ਦਾ ਅਮਰੀਕੀ ਰਿਪੋਰਟ 'ਚ ਪਰਦਾਫਾਸ਼ ਹੋਇਆ ਹੈ। ਇੱਕ ਅਮਰੀਕੀ ਨਿਊਜ਼ ਵੈੱਬਸਾਈਟ 'ਡ੍ਰੌਪ ਸਾਈਟ ਨਿਊਜ਼' ਦੇ ਖੁਲਾਸੇ ਅਨੁਸਾਰ, ਸਾਲ 2024 'ਚ ਪਾਕਿਸਤਾਨ ਨੇ ਚੀਨ ਨੂੰ ਗਵਾਦਰ ਪੋਰਟ (Gwadar Port) ਪੱਕੇ ਤੌਰ 'ਤੇ ਸੌਂਪਣ ਦੀ ਪੇਸ਼ਕਸ਼ ਕੀਤੀ ਸੀ ਤਾਂ ਜੋ ਬਦਲੇ 'ਚ ਚੀਨ ਤੋਂ ਪਰਮਾਣੂ ਹਥਿਆਰਾਂ ਨਾਲ ਲੈਸ ਪਣਡੁੱਬੀਆਂ ਹਾਸਲ ਕੀਤੀਆਂ ਜਾ ਸਕਣ।

'ਸੈਕਿੰਡ ਸਟ੍ਰਾਈਕ' ਦੀ ਸਮਰੱਥਾ ਹਾਸਲ ਕਰਨ ਦੀ ਸੀ ਕੋਸ਼ਿਸ਼
ਇਸ ਰਿਪੋਰਟ ਮੁਤਾਬਕ ਪਾਕਿਸਤਾਨ ਇਹ ਡੀਲ ਇਸ ਲਈ ਕਰਨਾ ਚਾਹੁੰਦਾ ਸੀ ਤਾਂ ਜੋ ਉਹ 'ਸੈਕਿੰਡ ਸਟ੍ਰਾਈਕ' (Second Strike) ਦੀ ਸਮਰੱਥਾ ਹਾਸਲ ਕਰ ਸਕੇ। ਇਸ ਦਾ ਮਤਲਬ ਹੈ ਕਿ ਜੇਕਰ ਕੋਈ ਦੁਸ਼ਮਣ ਦੇਸ਼ ਪਾਕਿਸਤਾਨ ਦੇ ਸਾਰੇ ਜ਼ਮੀਨੀ ਅਤੇ ਹਵਾਈ ਪਰਮਾਣੂ ਹਥਿਆਰਾਂ ਨੂੰ ਨਸ਼ਟ ਵੀ ਕਰ ਦਿੰਦਾ ਹੈ ਤਾਂ ਵੀ ਸਮੁੰਦਰ ਦੀ ਗਹਿਰਾਈ 'ਚ ਲੁਕੀਆਂ ਇਹ ਪਣਡੁੱਬੀਆਂ ਪਰਮਾਣੂ ਹਮਲਾ ਕਰਨ ਦੇ ਯੋਗ ਹੋਣਗੀਆਂ। ਇਸ ਨਾਲ ਪਾਕਿਸਤਾਨ ਦਾ 'ਨਿਊਕਲੀਅਰ ਟ੍ਰਾਇਡ' (ਜਲ, ਥਲ ਤੇ ਹਵਾ ਤੋਂ ਹਮਲਾ ਕਰਨ ਦੀ ਸ਼ਕਤੀ) ਪੂਰਾ ਹੋ ਜਾਣਾ ਸੀ।

ਚੀਨ ਨੇ ਪਾਕਿਸਤਾਨ ਦੀ ਮੰਗ ਨੂੰ ਠੁਕਰਾਇਆ
ਗੁਪਤ ਫੌਜੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪਾਕਿਸਤਾਨ ਨੇ ਬੀਜਿੰਗ ਨੂੰ ਨਿੱਜੀ ਤੌਰ 'ਤੇ ਭਰੋਸਾ ਦਿੱਤਾ ਸੀ ਕਿ ਉਹ ਗਵਾਦਰ ਨੂੰ ਚੀਨੀ ਫੌਜ ਲਈ ਇੱਕ ਸਥਾਈ ਅੱਡੇ ਵਜੋਂ ਵਿਕਸਤ ਕਰਨ ਦੀ ਇਜਾਜ਼ਤ ਦੇਵੇਗਾ। ਹਾਲਾਂਕਿ, ਚੀਨ ਨੇ ਪਾਕਿਸਤਾਨ ਦੀ ਪਰਮਾਣੂ ਪਣਡੁੱਬੀਆਂ ਦੀ ਮੰਗ ਨੂੰ 'ਅਣਉਚਿਤ' ਮੰਨਿਆ ਅਤੇ ਇਹ ਗੱਲਬਾਤ ਕਿਸੇ ਸਿਰੇ ਨਹੀਂ ਚੜ੍ਹ ਸਕੀ।

ਅਮਰੀਕਾ ਤੇ ਚੀਨ ਵਿਚਾਲੇ ਦੋਹਰੀ ਖੇਡ
ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਜਨਰਲ ਆਸਿਮ ਮੁਨੀਰ ਇੱਕ ਪਾਸੇ ਚੀਨ ਨਾਲ ਰਣਨੀਤਕ ਹਥਿਆਰਾਂ ਲਈ ਮੋਲਭਾਅ ਕਰ ਰਹੇ ਸਨ ਤੇ ਦੂਜੇ ਪਾਸੇ ਪਾਕਿਸਤਾਨ ਨੂੰ ਅਮਰੀਕਾ ਦੇ ਨੇੜੇ ਲਿਜਾ ਰਹੇ ਸਨ। ਦਿਲਚਸਪ ਗੱਲ ਇਹ ਹੈ ਕਿ ਡੋਨਾਲਡ ਟਰੰਪ ਨੇ ਮੁਨੀਰ ਲਈ 'ਮੇਰੇ ਪਸੰਦੀਦਾ ਫੀਲਡ ਮਾਰਸ਼ਲ' ਸ਼ਬਦ ਦੀ ਵਰਤੋਂ ਵੀ ਕੀਤੀ ਹੈ। ਪਰ ਹਕੀਕਤ ਇਹ ਹੈ ਕਿ ਪਾਕਿਸਤਾਨ ਦਾ ਪੂਰਾ ਰੱਖਿਆ ਸਿਸਟਮ ਹਾਲੇ ਵੀ 'ਚੋਰੀ ਤੇ ਉਧਾਰੀ' (ਖਾਸ ਕਰ ਕੇ ਚੀਨੀ ਮਦਦ) 'ਤੇ ਹੀ ਟਿਕਿਆ ਹੋਇਆ ਹੈ। ਇਹ ਖੁਲਾਸਾ ਅਜਿਹੇ ਸਮੇਂ ਹੋਇਆ ਹੈ ਜਦੋਂ ਪਾਕਿਸਤਾਨ ਵਿੱਚ ਚੀਨ-ਪਾਕਿਸਤਾਨ ਆਰਥਿਕ ਲਾਂਘੇ (CPEC) ਦੇ ਕੰਮ ਵਿੱਚ ਵੀ ਸੁਸਤੀ ਦੇਖੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News