ਅਮਰੀਕਾ ਨਾਲ ਸ਼ਾਂਤੀ ਗੱਲਬਾਤ ਵਿਚਾਲੇ ਪਾਕਿਸਤਾਨ ਪਹੁੰਚੇ ਇਰਾਨੀ ਰਾਸ਼ਟਰਪਤੀ ! ਅਹਿਮ ਮੁੱਦਿਆਂ ''ਤੇ ਕਰਨਗੇ ਚਰਚਾ
Wednesday, Jun 24, 2026 - 10:05 AM (IST)
ਇੰਟਰਨੈਸ਼ਨਲ ਡੈਸਕ- ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਮੰਗਲਵਾਰ ਨੂੰ ਇਕ ਦਿਨਾ ਦੌਰੇ ’ਤੇ ਇਸਲਾਮਾਬਾਦ ਪਹੁੰਚੇ। ਇਸ ਦੌਰਾਨ ਉਹ ਪਾਕਿਸਤਾਨ ਦੇ ਉੱਚ ਆਗੂਆਂ ਨਾਲ ਆਪਸੀ ਹਿੱਤਾਂ ਦੇ ਖੇਤਰੀ ਤੇ ਕੌਮਾਂਤਰੀ ਮੁੱਦਿਆਂ ’ਤੇ ਚਰਚਾ ਕਰਨ ਦੇ ਨਾਲ ਹੀ ਇਰਾਨ-ਅਮਰੀਕਾ ਸਮਝੌਤੇ ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਬਾਰੇ ਗੱਲਬਾਤ ਕਰਨਗੇ।
ਪਾਕਿਸਤਾਨ ਦੇ ਸਰਕਾਰੀ ਮੀਡੀਆ ਅਨੁਸਾਰ ਇਰਾਨੀ ਆਗੂ ਨੂਰ ਖ਼ਾਨ ਏਅਰਬੇਸ ’ਤੇ ਉਤਰੇ, ਜਿੱਥੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ, ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਇਲਾਵਾ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਮਸਕਟ ਤੋਂ ਇੱਥੇ ਪਹੁੰਚੇ।
ਸਰਕਾਰੀ ਮੀਡੀਆ ਦੀ ਰਿਪੋਰਟ ਅਨੁਸਾਰ ਰਾਸ਼ਟਰਪਤੀ ਪੇਜ਼ੇਸ਼ਕੀਆਨ ਇਕ ਉੱਚ-ਪੱਧਰੀ ਵਫ਼ਦ ਦੇ ਨਾਲ ਵਿਸ਼ੇਸ਼ ਜਹਾਜ਼ ‘ਮਿਨਾਬ 168’ ਰਾਹੀਂ ਇਸਲਾਮਾਬਾਦ ਪਹੁੰਚੇ। ਇਹ ਜਹਾਜ਼ ਯਾਤਰਾ ਦੇਸ਼ ’ਤੇ ਹੋਏ ਅਮਰੀਕੀ ਹਮਲਿਆਂ ਦੇ ਪੀੜਤਾਂ, ਖ਼ਾਸ ਤੌਰ ’ਤੇ ਮਿਨਾਬ ਸਕੂਲ ਦੇ ਉਨ੍ਹਾਂ 168 ਵਿਦਿਆਰਥੀਆਂ ਨੂੰ ਸ਼ਰਧਾਂਜਲੀ ਦੇਣ ਲਈ ਹੈ ਜੋ ਇਨ੍ਹਾਂ ਹਮਲਿਆਂ ਵਿਚ ਮਾਰੇ ਗਏ ਸਨ।
