ਖ਼ੈਬਰ ''ਚ ਹਿੰਦੂ ਭਾਈਚਾਰੇ ਲਈ ਸਰਕਾਰ ਦਾ ਵੱਡਾ ਕਦਮ ! 18.45 ਕਰੋੜ ਰੁਪਏ ਕੀਤੇ ਅਲਾਟ

Saturday, Jun 13, 2026 - 02:25 PM (IST)

ਖ਼ੈਬਰ ''ਚ ਹਿੰਦੂ ਭਾਈਚਾਰੇ ਲਈ ਸਰਕਾਰ ਦਾ ਵੱਡਾ ਕਦਮ ! 18.45 ਕਰੋੜ ਰੁਪਏ ਕੀਤੇ ਅਲਾਟ

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੀ ਸਰਕਾਰ ਨੇ ਵਿੱਤੀ ਵਰ੍ਹੇ 2025-26 ਦੌਰਾਨ ਹਿੰਦੂ ਭਾਈਚਾਰੇ ਦੀ ਭਲਾਈ ਅਤੇ ਮੁੜ-ਵਸੇਬੇ ਲਈ 18.45 ਕਰੋੜ ਪਾਕਿਸਤਾਨੀ ਰੁਪਏ ਅਲਾਟ ਕੀਤੇ ਹਨ। ਹਿੰਦੂ ਸਭਾ ਦੇ ਪ੍ਰਧਾਨ ਰਾਜੇਸ਼ ਕੁਮਾਰ ਦੀ ਅਗਵਾਈ ਵਿਚ ਹਿੰਦੂ ਭਾਈਚਾਰੇ ਦੇ ਇਕ ਵਫ਼ਦ ਨੇ ਵੀਰਵਾਰ ਨੂੰ ਇੱਥੇ ‘ਇਨਸਾਫ਼ ਮਾਈਨੋਰਿਟੀ ਵਿੰਗ ਖ਼ੈਬਰ ਪਖ਼ਤੂਨਖ਼ਵਾ’ ਦੇ ਪ੍ਰਧਾਨ ਵਜ਼ੀਰਜ਼ਾਦਾ ਨਾਲ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ- ਟਰੰਪ ਦੇ ਇਸ਼ਾਰੇ 'ਤੇ ਅਮਰੀਕਾ ਨੇ ਹੁਣ ਇਕ ਹੋਰ ਦੇਸ਼ 'ਚ ਕਰ'ਤੀ ਸਟ੍ਰਾਈਕ ! ਮਾਰ ਸੁੱਟਿਆ 'ਗੁਆਰੇਰੋ'

ਬੈਠਕ ਵਿਚ ਸੂਬੇ ਅੰਦਰ ਹਿੰਦੂ ਭਾਈਚਾਰੇ ਦੀ ਭਲਾਈ ਤੇ ਵਿਕਾਸ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ ਗਈ। ਵਜ਼ੀਰਜ਼ਾਦਾ ਨੇ ਵਫ਼ਦ ਨੂੰ ਦੱਸਿਆ ਕਿ ਸੂਬਾ ਸਰਕਾਰ ਨੇ ਹਿੰਦੂ ਭਾਈਚਾਰੇ ਦੀ ਭਲਾਈ ਲਈ 18.45 ਕਰੋੜ ਪਾਕਿਸਤਾਨੀ ਰੁਪਏ ਅਲਾਟ ਕੀਤੇ ਹਨ। ਇਸ ਰਕਮ ਦੀ ਵਰਤੋਂ ਪੂਰੇ ਸੂਬੇ ਵਿਚ ਮੰਦਰਾਂ, ਸ਼ਮਸ਼ਾਨਘਾਟਾਂ ਅਤੇ ਭਾਈਚਾਰੇ ਨਾਲ ਜੁੜੀਆਂ ਹੋਰ ਸਹੂਲਤਾਂ ਦੇ ਮੁੜ-ਵਸੇਬੇ ਤੇ ਦੇਖ-ਰੇਖ ਲਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਅਮਰੀਕਾ-ਇਰਾਨ ਦੀ ਜੰਗ ਖ਼ਤਮ ! ਟਰੰਪ ਨੇ ਕੀਤਾ ਵੱਡਾ ਦਾਅਵਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News