24 ਘੰਟਿਆਂ 'ਚ ਖ਼ਤਮ ਹੋ ਜਾਏਗੀ ਜੰਗ ! ਮਿਡਲ ਈਸਟ ਤੋਂ ਆਈ Good News

Saturday, Jun 13, 2026 - 05:32 PM (IST)

24 ਘੰਟਿਆਂ 'ਚ ਖ਼ਤਮ ਹੋ ਜਾਏਗੀ ਜੰਗ ! ਮਿਡਲ ਈਸਟ ਤੋਂ ਆਈ Good News

ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਅਮਰੀਕਾ-ਇਰਾਨ ਵਿਚਾਲੇ ਕਈ ਦਿਨਾਂ ਦੀ ਸ਼ਾਂਤੀ ਮਗਰੋਂ ਮੁੜ ਪੈਦਾ ਹੋਏ ਤਣਾਅ ਕਾਰਨ ਦੋਵਾਂ ਧਿਰਾਂ ਵੱਲੋਂ ਰੁਕ-ਰੁਕ ਕੇ ਕੀਤੇ ਜਾ ਰਹੇ ਹਮਲਿਆਂ ਵਿਚਾਲੇ ਵੱਡੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਐਕਸ 'ਤੇ ਇਕ ਪੋਸਟ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਅਮਰੀਕਾ-ਇਰਾਨ ਵਿਚਾਲੇ ਸ਼ਾਂਤੀ ਸਮਝੌਤਾ ਬਸ ਨੇਪਰੇ ਚੜ੍ਹਨ ਹੀ ਵਾਲਾ ਹੈ। 

ਸ਼ਰੀਫ਼ ਨੇ ਆਪਣੀ ਪੋਸਟ 'ਚ ਲਿਖਿਆ, ''ਅਸੀਂ ਪਹਿਲੀ ਵਾਰ ਸ਼ਾਂਤੀ ਸਮਝੌਤੇ ਦੇ ਇੰਨਾ ਨੇੜੇ ਪਹੁੰਚੇ ਹਾਂ। ਇਸ ਦਾ ਐਲਾਨ ਅਗਲੇ 24 ਘੰਟਿਆਂ ਦੇ ਅੰਦਰ-ਅੰਦਰ ਹੋ ਸਕਦਾ ਹੈ। ਇਸ ਤੋਂ ਬਾਅਦ ਅਸੀਂ ਦੋਵਾਂ ਧਿਰਾਂ ਵਿਚਾਲੇ ਅਗਲੇ ਹਫ਼ਤੇ ਤਕਨੀਕੀ ਗੱਲਬਾਤ ਦੀ ਤਿਆਰੀ ਕਰਾਂਗੇ।''

ਉਨ੍ਹਾਂ ਅੱਗੇ ਲਿਖਿਆ, '' ਇਸ ਗੱਲਬਾਤ ਦੌਰਾਨ ਅਸੀਂ ਅਮਰੀਕਾ ਤੇ ਇਰਾਨ ਦੀ ਵਚਨਬੱਧਤਾ ਲਈ ਦੋਵਾਂ ਦੇਸ਼ਾਂ ਦਾ ਧੰਨਵਾਦ ਕਰਦੇ ਹਾਂ ਤੇ ਦੋਵਾਂ ਦੀ ਇਲਾਕੇ 'ਚ ਸ਼ਾਂਤੀ ਬਣਾਏ ਰੱਖਣ ਲਈ ਸ਼ਲਾਘਾ ਕਰਦੇ ਹਾਂ। ਸਾਨੂੰ ਇਸ ਗੱਲ ਦਾ ਯਕੀਨ ਹੈ ਕਿ ਇਹ ਇਤਿਹਾਸਤ ਸ਼ਾਂਤੀ ਸਮਝੌਤਾ ਦੋਵਾਂ ਧਿਰਾਂ ਵਿਚਾਲੇ ਲੰਬੀ ਸ਼ਾਂਤੀ ਦੀ ਨੀਂਹ ਰੱਖੇਗਾ।''

PunjabKesari

ਇਹ ਵੀ ਪੜ੍ਹੋ- ਟਰੰਪ ਦੇ ਇਸ਼ਾਰੇ 'ਤੇ ਅਮਰੀਕਾ ਨੇ ਹੁਣ ਇਕ ਹੋਰ ਦੇਸ਼ 'ਚ ਕਰ'ਤੀ ਸਟ੍ਰਾਈਕ ! ਮਾਰ ਸੁੱਟਿਆ 'ਗੁਆਰੇਰੋ'

ਜ਼ਿਕਰਯੋਗ ਹੈ ਕਿ ਫਰਵਰੀ 2026 ਦੇ ਅੰਤ 'ਚ ਅਮਰੀਕਾ-ਇਜ਼ਰਾਈਲ ਵੱਲੋਂ ਇਰਾਨ 'ਤੇ ਕੀਤੇ ਗਏ ਹਮਲੇ 'ਚ ਇਰਾਨੀ ਸੁਪਰੀਮ ਲੀਡਰ ਆਯਾਤੁੱਲਾ ਖਾਮੇਨੇਈ ਸਣੇ ਕਈ ਸੀਨੀਅਰ ਅਧਿਕਾਰੀਆਂ ਦੇ ਮਾਰੇ ਜਾਣ ਮਗਰੋਂ ਇਰਾਨ ਨੇ ਵੀ ਵੱਡੀ ਜਵਾਬੀ ਕਾਰਵਾਈ ਕੀਤੀ ਸੀ, ਜਿਸ ਮਗਰੋਂ ਇਹ ਜੰਗ ਪੂਰੇ ਮਿਡਲ ਈਸਟ 'ਚ ਫੈਲ ਗਈ ਸੀ। ਇਸ ਤੋਂ ਬਾਅਦ ਰੁਕ-ਰੁਕ ਕੇ ਦੋਵਾਂ ਪਾਸਿਓਂ ਹਮਲੇ ਹੁੰਦੇ ਰਹੇ ਤੇ ਤੇਲ-ਗੈਸ ਦੀ ਸਪਲਾਈ 'ਚ ਰੁਕਾਵਟ ਮਗਰੋਂ ਪੂਰੀ ਦੁਨੀਆ 'ਚ ਹੀ ਊਰਜਾ ਸੰਕਟ ਛਾ ਗਿਆ। ਹਾਲਾਂਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਇਸ ਐਲਾਨ ਮਗਰੋਂ ਉਮੀਦ ਹੈ ਕਿ ਹਾਲਾਤ ਪਹਿਲਾਂ ਵਾਂਗ ਆਮ ਹੋ ਜਾਣਗੇ। 

ਇਹ ਵੀ ਪੜ੍ਹੋ- ਭਾਰਤੀ ਫ਼ੌਜ ਦੇ 5 ਜਵਾਨ ਸ਼ਹੀਦ ! ਅਸਾਮ ਜਹਾਜ਼ ਕ੍ਰੈਸ਼ 'ਚ ਗਈ ਜਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News