ਪਾਕਿ : ਜਬਰ-ਜ਼ਿਨਾਹ ਕਰਨ ’ਚ ਅਸਫ਼ਲ ਰਹਿਣ ’ਤੇ ਦੋਸ਼ੀ ਨੇ ਵਿਆਹੁਤਾ ਨੂੰ ਲਾਈ ਅੱਗ
Sunday, Jun 19, 2022 - 11:56 PM (IST)

ਗੁਰਦਾਸਪੁਰ/ਪਾਕਿਸਤਾਨ (ਜ. ਬ.)-ਫੈਸਲਾਬਾਦ ਦੇ ਚੱਕ ਆਰ. ਬੀ.-257 ਮਜਬੀਵਾਲ ’ਚ ਸ਼ਨੀਵਾਰ ਦੇਰ ਰਾਤ ਇਕ ਦੋਸ਼ੀ ਨੇ ਇਕ ਵਿਆਹੁਤਾ ਨਾਲ ਜਬਰ-ਜ਼ਿਨਾਹ ਕਰਨ ’ਚ ਅਸਫ਼ਲ ਰਹਿਣ ’ਤੇ ਔਰਤ ਨੂੰ ਅੱਗ ਲਗਾ ਦਿੱਤੀ।
ਸਰਹੱਦ ਪਾਰ ਸੂਤਰਾਂ ਅਨੁਸਾਰ 46 ਸਾਲਾ ਔਰਤ ਕਨਖਲ ਬੀਬੀ ਵਾਸੀ ਮਜਬੀਵਾਲ ਬੀਤੀ ਦੇਰ ਰਾਤ ਆਪਣੇ ਘਰ ’ਚ ਇਕੱਲੀ ਸੀ। ਇਸ ਦੌਰਾਨ ਉਸ ਦਾ ਗੁਆਂਢੀ 25 ਸਾਲਾ ਕਾਸ਼ਿਫ ਉਸ ਦੇ ਘਰ ਆਇਆ ਅਤੇ ਔਰਤ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ।
ਜਦ ਔਰਤ ਨੇ ਦੋਸ਼ੀ ਦਾ ਵਿਰੋਧ ਕੀਤਾ ਅਤੇ ਸ਼ੋਰ ਮਚਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਨੇ ਕਨਖਲ ’ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ, ਜਿਸ ਕਾਰਨ ਔਰਤ ਬੁਰੀ ਤਰ੍ਹਾਂ ਝੁਲਸ ਗਈ। ਔਰਤ ਦੇ ਚਿੱਲਾਉਣ ਦੀਆਂ ਆਵਾਜ਼ਾਂ ਸੁਣ ਕੇ ਆਸ-ਪਾਸ ਦੇ ਲੋਕ ਘਰ ’ਚ ਗਏ ਅਤੇ ਲੋਕਾਂ ਨੇ ਅੱਗ ’ਤੇ ਕਾਬੂ ਪਾਇਆ ਅਤੇ ਦੋਸ਼ੀ ਨੂੰ ਫੜ ਲਿਆ। ਡਾਕਟਰਾਂ ਅਨੁਸਾਰ ਔਰਤ 70 ਫੀਸਦੀ ਸੜ ਚੁੱਕੀ ਹੈ।