ਸਕਾਟਲੈਂਡ: ਪੇਜ਼ਲੀ ਦੀ 10 ਕਿਲੋਮੀਟਰ ਦੌੜ 2 ਸਕੇ ਭਰਾਵਾਂ ਨੇ ਜਿੱਤੀ

Monday, Aug 22, 2022 - 10:59 PM (IST)

ਸਕਾਟਲੈਂਡ: ਪੇਜ਼ਲੀ ਦੀ 10 ਕਿਲੋਮੀਟਰ ਦੌੜ 2 ਸਕੇ ਭਰਾਵਾਂ ਨੇ ਜਿੱਤੀ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਕੋਰੋਨਾ ਕਾਰਨ ਪੇਜ਼ਲੀ ਦੀ ਸਾਲਾਨਾ 10 ਕਿਲੋਮੀਟਰ ਦੌੜ 2 ਸਾਲ ਨਾ ਹੋ ਸਕੀ। ਇਸ ਵਰ੍ਹੇ ਦੀ ਇਹ ਦੌੜ ਬੀਤੇ ਦਿਨ ਕਰਵਾਈ ਗਈ, ਜਿਸ ਵਿੱਚ 2500 ਦੌੜਾਕਾਂ ਨੇ ਹਿੱਸਾ ਲਿਆ। ਕੜਕਦੀ ਧੁੱਪ ਵਿੱਚ ਦੌੜਾਕ ਪੂਰੇ ਜਾਹੋ-ਜਲਾਲ ਨਾਲ ਪੇਜ਼ਲੀ ਇਲਾਕੇ ਦੀਆਂ ਗਲੀਆਂ, ਸੜਕਾਂ 'ਤੇ ਤੰਦਰੁਸਤੀ ਦਾ ਸੁਨੇਹਾ ਦਿੰਦੇ ਦੇਖੇ ਗਏ। ਇਸ ਦੌੜ ਦੀ ਖਾਸੀਅਤ ਇਹ ਰਹੀ ਕਿ ਜੇਤੂ 3 ਸਥਾਨਾਂ 'ਚੋਂ ਪਹਿਲਾ ਤੇ ਦੂਜਾ ਸਥਾਨ ਸਕੇ ਭਰਾਵਾਂ ਦੀ ਝੋਲੀ ਪਿਆ। ਕਾਲਮ ਹਾਅਕਿੰਸ ਨੇ 30 ਮਿੰਟ 15 ਸਕਿੰਟ 'ਚ ਦੌੜ ਮੁਕੰਮਲ ਕਰਕੇ ਆਪਣੇ ਭਰਾ ਡੈਰੇਕ ਹਾਅਕਿੰਸ ਨੂੰ ਦੂਜੇ ਸਥਾਨ 'ਤੇ ਰਹਿਣ ਲਈ ਮਜਬੂਰ ਕੀਤਾ, ਜਿਸ ਨੇ 30 ਮਿੰਟ 28 ਸਕਿੰਟ ਦਾ ਸਮਾਂ ਲਿਆ। ਤੀਸਰੇ ਸਥਾਨ 'ਤੇ ਰਹਿਣ ਵਾਲੇ ਰੌਬੀ ਫਰਗੂਸਨ ਨੇ 31 ਮਿੰਟ 14 ਸਕਿੰਟ ਦਾ ਸਮਾਂ ਲਿਆ।

ਇਸ ਦੌੜ ਵਿੱਚ ਔਰਤਾਂ ਦੇ ਮੁਕਾਬਲੇ 'ਚ ਰਬੈਕਾ ਰਸਲ ਨੇ 38 ਮਿੰਟ 11 ਸਕਿੰਟ ਦੇ ਸਮੇਂ 'ਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਜੈਸਿਕਾ ਵਿਲਕੌਕਸ ਨੇ 38 ਮਿੰਟ 43 ਸਕਿੰਟ ਦੇ ਸਮੇਂ ਨਾਲ ਦੂਜਾ ਸਥਾਨ ਹਾਸਲ ਕੀਤਾ। ਜੈਮਾ ਰੈਂਕਿਨ ਨੇ 38 ਮਿੰਟ 48 ਸਕਿੰਟ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਕੋਰੋਨਾ ਕਾਰਨ 2020 ਤੇ 2021 ਦੀਆਂ ਦੌੜਾਂ ਨਹੀਂ ਹੋ ਸਕੀਆਂ ਸਨ। ਇਸ ਵਰ੍ਹੇ ਦੀ ਦੌੜ ਵਿੱਚ ਦੂਜਾ ਸਥਾਨ ਹਾਸਲ ਕਰਨ ਵਾਲਾ ਡੈਰੇਕ ਹਾਅਕਿੰਸ ਵੀ ਕੋਰੋਨਾ ਨੂੰ ਮਾਤ ਦੇ ਕੇ ਮੁੜ ਤੰਦਰੁਸਤ ਹੋਇਆ ਸੀ।

ਖ਼ਬਰ ਇਹ ਵੀ : ਭਾਰਤ ਭੂਸ਼ਣ ਆਸ਼ੂ ਗ੍ਰਿਫ਼ਤਾਰ, ਉਥੇ PM ਮੋਦੀ ਦੀ ਚੰਡੀਗੜ੍ਹ ਫੇਰੀ ਤੋਂ ਪਹਿਲਾਂ ਅਲਰਟ ਜਾਰੀ, ਪੜ੍ਹੋ TOP 10

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News