ਪਾਕਿ ਦੇ ਫੈਸਲਾਬਾਦ ’ਚ ਬਾਲ ਯੌਨ ਅਪਰਾਧੀ ਗ੍ਰਿਫਤਾਰ, ਵੀਡੀਓ ਬਰਾਮਦ

Friday, Oct 15, 2021 - 04:28 PM (IST)

ਇਸਲਾਮਾਬਾਦ– ਇਕ ਗੁਪਤ ਸੂਚਨਾ ਦੇ ਆਧਾਰ ’ਤੇ ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐੱਫ.ਈ.ਏ.) ਨੇ ਫੈਸਲਾਬਾਦ ’ਚ ਛਾਪੇਮਾਰੀ ਕਕੇਇਕ ਬਾਲ ਯੌਨ ਅਪਰਾਧੀ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਦੁਆਰਾ ਬਣਾਈ ਗਈ ਯੋਨ ਸ਼ੋਸ਼ਣ ਦੀ ਵੀਡੀਓ ਬਰਾਮਦ ਕੀਤੀ। ਸਮਾ ਟੀ.ਵੀ. ਨੇ ਸੰਘੀ ਜਾਂਚ ਏਜੰਸੀ ਦੇ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਕਿ ਉਹ ਵਿਅਕਤੀ ਛੋਟੇ ਬੱਚਿਆਂ ਦਾ ਯੌਨ ਸ਼ੋਸ਼ਣ ਕਰਨ ਅਤੇ ਕਥਿਤ ਤੌਰ ’ਤੇ ਦੁਰਵਿਵਹਾਰ ਦੀ ਵੀਡੀਓ ਵੇਚਣ ’ਚ ਸ਼ਾਮਲ ਸੀ। 

ਐੱਫ.ਆਈ.ਏ. ਦੀ ਟੀਮ ਨੇ ਅਮਰੀਕੀ ਏਜੰਸੀਆਂ ਦੀ ਗੁਪਤ ਸੂਚਨਾ ’ਤੇ ਫੈਸਲਾਬਾਦ ਦੀ ਸਰਫਰਾਜ਼ ਕਾਲੋਨੀ ’ਚ ਛਾਪੇਮਾਰੀ ਕੀਤੀ ਸੀ। ਸ਼ਾਹਿਦ ਦੇ ਰੂਪ ’ਚ ਪਛਾਣੇ ਜਾਣ ਵਾਲੇ ਦੋਸ਼ੀ ਨੇ ਯੌਨ ਸ਼ੋਸ਼ਣ ਦੀ ਗੱਲ ਸਵਿਕਾਰ ਕੀਤੀ ਪਰ ਵੀਡੀਓ ਵੇਚਣ ਤੋਂ ਇਨਕਾਰ ਕੀਤਾ। ਐੱਫ.ਆਈ.ਏ. ਦੇ ਇਕ ਅਧਿਕਾਰੀ ਨੇ ਕਿਹਾ ਕਿ ਉਹ ਵੀਡੀਓ ਬਣਾ ਰਿਹਾ ਸੀ ਅਤੇ ਅਪਲੋਡ ਕਰ ਰਿਹਾ ਸੀ ਜਿਸ ਨਾਲ ਉਸ ਦਾ ਆਈ.ਪੀ. ਸਿਸਟਮ ਫਲੈਸ਼ ਹੋ ਗਿਆ ਅਤੇ ਅਸੀਂ ਉਸ ਨੂੰ ਗ੍ਰਿਫਤਾਰ ਕਰ ਲਿਆ। ਐੱਫ.ਆਈ.ਏ. ਅਧਿਕਾਰੀਆਂ ਨੇ ਕਿਹਾ ਕਿ ਸਾਈਬਰ ਕ੍ਰਾਈਮ ਟੀਮ ਨੇ ਦੋਸ਼ੀ ਦੇ ਕਬਜ਼ੇ ’ਚੋਂ ਵੱਡੀ ਗਿਣਤੀ ’ਚ ‘ਅਨੈਤਿਕ ਸਾਮੱਗਰੀ’ ਵੀ ਬਰਾਮਦ ਕੀਤੀ ਹੈ। 


Rakesh

Content Editor

Related News