ਸਮਾਰਟਫੋਨ ਕਾਰਨ ਇਕ ਅਰਬ ਤੋਂ ਵੱਧ ਲੋਕਾਂ ਨੂੰ ਘੱਟ ਸੁਣਨ ਦਾ ਖਤਰਾ
Thursday, Feb 14, 2019 - 01:59 AM (IST)
ਜੇਨੇਵਾ- ਸੰਯੁਕਤ ਰਾਸ਼ਟਰ ਦੇ ਮਾਹਿਰਾਂ ਨੇ ਸੁਚੇਤ ਕੀਤਾ ਹੈ ਕਿ ਸਮਾਰਟਫੋਨ 'ਚ ਸੰਗੀਤ ਸੁਣਨ ਤੇ ਲਗਾਤਾਰ ਤੇਜ਼ ਆਵਾਜ਼ ਦੇ ਸੰਪਰਕ ਵਿਚ ਰਹਿਣ ਕਾਰਨ ਇਕ ਅਰਬ ਤੋਂ ਵੱਧ ਲੋਕਾਂ ਨੂੰ ਘੱਟ ਸੁਣਨ ਦਾ ਖਤਰਾ ਹੈ। ਇਸ ਸਮੱਸਿਆ ਨਾਲ ਨਿਪਟਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਤੇਜ਼ ਧੁਨੀ ਜਾਂ ਇਸ ਨਾਲ ਜੁੜੇ ਹਾਲਾਤ ਜਿਵੇਂ 'ਟਿਨਿਟਸ' ਨਾਲ ਸੁਣਾਈ ਦੇਣ ਦੀ ਸਮਰੱਥਾ ਨੂੰ ਨੁਕਸਾਨ ਤੋਂ ਬਚਾਉਣ ਲਈ ਦਿੱਤੇ ਗਏ ਸੁਝਾਵਾਂ ਵਿਚ ਨਿੱਜੀ ਆਡੀਓ ਯੰਤਰ ਦੇ ਬਿਹਤਰ ਕੰਮ ਕਰਨ 'ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਗਿਆ ਹੈ। ਤਕਨੀਕੀ ਅਧਿਕਾਰੀ ਸ਼ੈਲੀ ਚੱਢਾ ਕਹਿੰਦੀ ਹੈ, ''ਇਕ ਅਰਬ ਤੋਂ ਵੱਧ ਲੋਕਾਂ ਨੂੰ ਘੱਟ ਸੁਣਨ ਦਾ ਖਤਰਾ ਹੈ ਅਤੇ ਉਹ ਵੀ ਸਿਰਫ ਉਸ ਚੀਜ਼ ਤੋਂ, ਜਿਸ ਨੂੰ ਉਹ ਸਭ ਤੋਂ ਜ਼ਿਆਦਾ ਪਸੰਦ ਕਰਦੇ ਹਨ, ਮਤਲਬ ਲਗਾਤਾਰ ਹੈੱਡ ਫੋਨ ਨਾਲ ਸੰਗੀਤ ਸੁਣਨਾ।'' ਉਸ ਨੇ ਕਿਹਾ, ''ਅਸੀਂ ਸੁਝਾਅ ਦਿੱਤਾ ਹੈ ਕਿ ਸਮਾਰਟ ਫੋਨ ਵਿਚ ਇਕ ਸਪੀਡੋਮੀਟਰ ਲੱਗਾ ਹੋਣਾ ਚਾਹੀਦਾ ਹੈ, ਜਿਸ ਵਿਚ ਇਕ ਮਾਪਦੰਡ ਵਾਲਾ ਯੰਤਰ ਹੋਵੇਗਾ, ਜੋ ਇਹ ਦੱਸੇਗਾ ਕਿ ਤੁਸੀਂ ਕਿੰਨੀ ਆਵਾਜ਼ ਸੁਣ ਰਹੇ ਹੋ।''
