ਤਾਲਿਬਾਨ ਦੇ ਸੱਤਾ ’ਚ ਆਉਣ ਤੋਂ ਬਾਅਦ ਅਫ਼ਗਾਨਿਸਤਾਨ ’ਚ 6400 ਪੱਤਰਕਾਰਾਂ ਨੂੰ ਗੁਆਉਣੀ ਪਈ ਨੌਕਰੀ
Saturday, Dec 25, 2021 - 04:17 PM (IST)
ਕਾਬੁਲ (ਅਨਸ)- ਅਫ਼ਗਾਨਿਸਤਾਨ ’ਚ ਆਪਣਾ ਝੰਡਾ ਬੁਲੰਦ ਕਰਨ ਲਈ ਤਾਲਿਬਾਨ ਨੇ ਹਰ ਉਸ ਆਵਾਜ਼ ਨੂੰ ਦਬਾ ਦਿੱਤਾ, ਜੋ ਉਸ ਦੇ ਵਿਰੋਧ ’ਚ ਜਾਂ ਫਿਰ ਨਵੀਂ ਸਰਕਾਰ ਦੀ ਆਲੋਚਨਾ ਕਰਨ ਲਈ ਉੱਠੀ।
ਇਕ ਸਰਵੇ ਮੁਤਾਬਕ ਅਗਸਤ, 2021 ’ਚ ਤਾਲਿਬਾਨ ਦੇ ਸੱਤਾ ’ਤੇ ਕਾਬਿਜ ਹੋਣ ਤੋਂ ਬਾਅਦ ਹੁਣ ਤੱਕ ਅਫ਼ਗਾਨਿਸਤਾਨ ’ਚ ਲਗਭਗ 6400 ਪੱਤਰਕਾਰਾਂ ਦੀ ਨੌਕਰੀ ਚਲੀ ਗਈ। ਇੰਨਾ ਹੀ ਨਹੀਂ ਲਗਭਗ 231 ਮੀਡੀਆ ਘਰਾਣਿਆਂ ਨੂੰ ਵੀ ਬੰਦ ਕਰ ਦਿੱਤਾ ਗਿਆ। ਇਹ ਸਰਵੇ ਰਿਪੋਰਟਸ ਵਿਦਆਊਟ ਬਾਰਡਰਸ (ਆਰ. ਐੱਸ. ਐੱਫ.) ਅਤੇ ਅਫਗਾਨ ਇੰਡੀਪੈਂਡੈਂਟ ਜਰਨਲਿਸਟ ਐਸੋਸੀਏਸ਼ਨ ਵੱਲੋਂ ਕੀਤਾ ਗਿਆ।