ਸਪੇਨ ''ਚ ਕਰਮਚਾਰੀਆਂ ਦੀ ਹੜਤਾਲ, ਸੈਂਕੜੇ ਟਰੇਨਾਂ ਰੱਦ
Monday, Jul 15, 2019 - 05:44 PM (IST)

ਮਾਸਕੋ— ਸਪੇਨ 'ਚ ਰੇਲਰੋਡ ਆਪ੍ਰੇਟਰ ਰੈਨਫੀ ਦੇ ਕਰਮਚਾਰੀਆਂ ਦੀ ਹੜਤਾਲ ਦੇ ਕਾਰਨ ਸੋਮਵਾਰ ਨੂੰ ਘੱਟ ਤੋਂ ਘੱਟ 320 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ। ਸਥਾਨਕ ਮੀਡੀਆ ਰਿਪੋਰਟਸ ਦੇ ਮੁਤਾਬਕ ਤਨਖਾਹ ਤੇ ਰੁਜ਼ਗਾਰ ਵਧਾਉਣ ਤੇ ਕੰਮ ਦੇ ਘੰਟੇ ਘੱਟ ਕਰਨ ਦੀ ਮੰਗ ਨੂੰ ਲੈ ਕੇ ਸਪੇਨ ਦੀ ਸਭ ਤੋਂ ਵੱਡੀ ਟ੍ਰੇਡ ਯੂਨੀਅਨ ਵਰਕਰਸ ਕਮਿਸ਼ਨ ਨੇ ਹੜਤਾਲ ਦਾ ਸੱਦਾ ਦਿੱਤਾ ਹੈ। ਹੜਤਾਲ ਦੇ ਕਾਰਨ 107 ਤੇਜ਼ ਰਫਤਾਰ ਵਾਲੀਆਂ ਤੇ ਲੰਬੀ ਦੂਰੀ ਵਾਲੀਆਂ ਟਰੇਨਾਂ ਅਤੇ 213 ਮੀਡੀਅਮ ਰਫਤਾਰ ਵਾਲੀਆਂ ਟਰੇਨਾਂ ਦੇ ਸੰਚਾਲਨ 'ਤੇ ਅਸਰ ਪਵੇਗਾ। ਹੜਤਾਲ ਸੋਮਵਾਰ ਨੂੰ ਸਥਾਨਕ ਸਮੇਂ ਮੁਤਾਬਕ 11 ਵਜੇ ਪ੍ਰਭਾਵੀ ਹੋਈ।