ਅਮਰੀਕਾ ''ਚ 10 ਦਿਨਾਂ ''ਚ 10 ਲੱਖ ਲੋਕਾਂ ਨੂੰ ਲੱਗ ਚੁੱਕਾ ਹੈ ਕੋਰੋਨਾ ਟੀਕਾ
Thursday, Dec 24, 2020 - 10:11 AM (IST)
ਵਾਸ਼ਿੰਗਟਨ- ਅਮਰੀਕਾ ਵਿਚ 10 ਲੱਖ ਤੋਂ ਵੱਧ ਲੋਕ ਕੋਰੋਨਾ ਵਾਇਰਸ ਨੂੰ ਰੋਕਣ ਲਈ ਬਣਾਏ ਗਏ ਟੀਕੇ ਦੀ ਪਹਿਲੀ ਖੁਰਾਕ ਲਗਵਾ ਚੁੱਕੇ ਹਨ। ਬੀਮਾਰੀਆਂ ਦੀ ਰੋਕਥਾਮ ਵਾਲੇ ਕੇਂਦਰ ਦੇ ਨਿਰਦੇਸ਼ਕ ਰਾਬਰਟ ਰੈਡਫੀਲਡ ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ 10 ਦਿਨ ਪਹਿਲਾਂ ਕੋਰੋਨਾ ਵੈਕਸੀਨ ਦੀ ਸਪਲਾਈ ਅਤੇ ਟੀਕਾਕਰਣ ਦੀ ਪ੍ਰਕਿਰਿਆ ਸ਼ੁਰੂ ਹੋਣ ਦੇ ਬਾਅਦ ਹੁਣ ਤੱਕ 10 ਲੱਖ ਤੋਂ ਵੱਧ ਲੋਕਾਂ ਨੂੰ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ।
ਰੈਡਫੀਲਡ ਨੇ ਦੇਸ਼ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜਦ ਤੱਕ ਸਭ ਨੂੰ ਕੋਰੋਨਾ ਵੈਕਸੀਨ ਨਹੀਂ ਮਿਲਦੀ ਤਦ ਤੱਕ ਲੋਕ ਮਾਸਕ ਲਗਾ ਕੇ ਤੇ ਸਮਾਜਕ ਦੂਰੀ ਬਣਾ ਕੇ ਰੱਖਣ। ਲੋਕ ਵਾਰ-ਵਾਰ ਹੱਥ ਧੋਣ ਦੀ ਆਦਤ ਨੂੰ ਨਾ ਬਦਲਣ।
ਲੋਕਾਂ ਨੂੰ ਫਿਲਹਾਲ ਪਾਰਟੀਆਂ ਵਿਚ ਨਾ ਜਾਣ ਅਤੇ ਵਧੇਰੇ ਧਿਆਨ ਰੱਖਣ ਲਈ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ।ਦਵਾ ਨਿਰਮਾਤਾ ਕੰਪਨੀਆਂ ਫਾਈਜ਼ਰ-ਬਾਇਐਨਟੈਕ ਅਤੇ ਮੋਡੇਰਨਾ ਨੇ ਅਮਰੀਕਾ ਵਿਚ ਹਫਤੇ ਦੇ ਅਖੀਰ ਤੱਕ ਦੋ ਦਿਨਾਂ ਲਈ ਇਕ ਕਰੋੜ ਵੈਕਸੀਨ ਦੀ ਸਪਲਾਈ ਕੀਤੀ ਹੈ। ਦੱਸ ਦਈਏ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ, ਉਪ ਰਾਸ਼ਟਰਪਤੀ ਮਾਈਕ ਪੇਂਸ ਤੇ ਕਈ ਹੋਰ ਉੱਚ ਅਧਿਕਾਰੀ ਲਾਈਵ ਪ੍ਰਸਾਰਣ ਦੌਰਾਨ ਕੋਰੋਨਾ ਵੈਕਸੀਨ ਲਗਵਾ ਰਹੇ ਹਨ ਤਾਂ ਕਿ ਉਹ ਲੋਕਾਂ ਅੰਦਰੋਂ ਕੋਰੋਨਾ ਟੀਕੇ ਸਬੰਧੀ ਵਹਿਮ ਨੂੰ ਕੱਢ ਸਕਣ।
ਇਹ ਵੀ ਪੜ੍ਹੋ- ਇਥੋਪੀਆ 'ਚ ਬੰਦੂਕਧਾਰੀਆਂ ਦਾ ਹਮਲਾ, 90 ਤੋਂ ਵੱਧ ਲੋਕਾਂ ਦਾ ਕਤਲ
ਦੱਸ ਦਈਏ ਕਿ ਵਿਸ਼ਵ ਭਰ ਵਿਚ ਅਮਰੀਕਾ ਹੀ ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਸ਼ਿਕਾਰ ਹੋਇਆ ਹੈ। ਇਸ ਦੇ ਨਾਲ ਹੀ ਭਾਰਤ ਤੇ ਬ੍ਰਾਜ਼ੀਲ ਵਿਚ ਵੀ ਕੋਰੋਨਾ ਦੇ ਮਾਮਲੇ ਕਾਫੀ ਵੱਧ ਹਨ।
►ਕੀ ਕੋਰੋਨਾ ਤੋਂ ਬਚਾਅ ਲਈ ਟੀਕਾ ਹੀ ਕਾਫੀ ਹੋਵੇਗਾ ਜਾਂ ਵਰਤਣੀਆਂ ਪੈਣਗੀਆਂ ਹੋਰ ਸਾਵਧਾਨੀਆਂ?ਕੁਮੈਂਟ ਬਾਕਸ ਵਿਚ ਦਿਓ ਰਾਇ