ਕਾਂਗੋ ''ਚ ਇਬੋਲਾ ਨਾਲ 1200 ਤੋਂ ਵੱਧ ਲੋਕਾਂ ਦੀ ਮੌਤ

05/21/2019 2:05:09 AM

ਕਿੰਸ਼ਾਸਾ— ਮੱਧ ਅਫਰੀਕੀ ਦੇਸ਼ ਕਾਂਗੋ 'ਚ ਇਬੋਲਾ ਵਾਇਰਸ ਕਾਰਨ ਅਗਸਤ ਤੋਂ ਹੁਣ ਤੱਕ 1200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ 10 ਮਈ ਨੂੰ ਇਕ ਰਿਪੋਰਟ ਜਾਰੀ ਕੀਤੀ, ਜਿਸ 'ਚ ਇਬੋਲਾ ਵਾਇਰਸ ਦੇ ਇਨਫੈਕਸ਼ਨ ਕਾਰਨ ਅਗਸਤ ਤੋਂ 1105 ਲੋਕਾਂ ਦੀ ਮੌਤ ਹੋ ਚੁੱਕੀ ਸੀ।

ਇਬੋਲਾ ਵਾਇਰਸ ਜੰਗਲੀ ਜਾਨਵਰਾਂ ਤੋਂ ਮਨੁੱਖਾਂ 'ਚ ਫੈਲਦਾ ਹੈ ਅਤੇ ਵਿਸ਼ਵ ਸਿਹਤ ਸੰਗਠਨ ਦੇ ਇਕ ਅਨੁਮਾਨ ਅਨੁਸਾਰ ਇਸ ਬੀਮਾਰੀ ਤੋਂ ਪੀੜਤਾਂ ਦੀ ਮੌਤ ਦਰ 50 ਫੀਸਦੀ ਹੈ।


Baljit Singh

Content Editor

Related News