ਖ਼ਰਾਬ ਮੌਸਮ ਦੀਆਂ ਘਟਨਾਵਾਂ ਨਾਲ 41 ਅਰਬ ਡਾਲਰ ਦਾ ਨੁਕਸਾਨ, 2,500 ਤੋਂ ਵੱਧ ਲੋਕਾਂ ਦੀ ਗਈ ਜਾਨ

06/12/2024 2:24:14 PM

ਨਵੀਂ ਦਿੱਲੀ (ਭਾਸ਼ਾ)- ਭਾਰਤ ’ਚ ਲੱਖਾਂ ਲੋਕ ਜਲਵਾਯੂ ਤਬਦੀਲੀ ਕਾਰਨ ਪੈ ਰਹੀ ਅੱਤ ਦੀ ਗਰਮੀ ਦੀ ਲਪੇਟ ’ਚ ਹਨ। ਇਸ ਦਰਮਿਆਨ, ਇਕ ਨਵੀਂ ਰਿਪੋਰਟ ’ਚ ਖੁਲਾਸਾ ਹੋਇਆ ਹੈ ਕਿ ਪਿਛਲੇ ਸਾਲ ਦਸੰਬਰ ’ਚ ਦੁਬਈ (ਕੋਪ28) ’ਚ ਅੰਤਰਰਾਸ਼ਟਰੀ ਜਲਵਾਯੂ ਵਾਰਤਾ ਤੋਂ ਬਾਅਦ ਖਰਾਬ ਮੌਸਮ ਕਾਰਨ ਵਾਪਰੀਆਂ ਘਟਨਾਵਾਂ ਕਾਰਨ ਪੂਰੀ ਦੁਨੀਆ ’ਚ 41 ਅਰਬ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ।

ਬ੍ਰਿਟਿਸ਼ ਦੀ ਗੈਰ-ਲਾਭਕਾਰੀ ਸੰਸਥਾ ‘ਕ੍ਰਿਸ਼ਚੀਅਨ ਏਡ’ ਦੀ ਰਿਪੋਰਟ ਅਨੁਸਾਰ ਪਿਛਲੇ 6 ਮਹੀਨਿਆਂ ’ਚ ਖ਼ਰਾਬ ਮੌਸਮ ਨਾਲ ਸਬੰਧਤ ਚਾਰ ਘਟਨਾਵਾਂ ’ਚ 2500 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਇਹ ਚਾਰੇ ਘਟਨਾਵਾਂ ਵਿਗਿਆਨਕ ਤੌਰ ’ਤੇ ਜਾਂ ਤਾਂ ਜਲਵਾਯੂ ਪਰਿਵਰਤਨ ਕਾਰਨ ਹੋਈਆਂ ਜਾਂ ਫਿਰ ਇਸ ਦੇ ਕਾਰਨ ਇਨ੍ਹਾਂ ਦਾ ਖਤਰਾ ਹੋਰ ਵਧ ਗਿਆ। ਕ੍ਰਿਸ਼ਚੀਅਨ ਏਡ ਅਨੁਸਾਰ, 41 ਅਰਬ ਡਾਲਰ ਦਾ ਨੁਕਸਾਨ ਘੱਟ ਮੰਨਿਆ ਗਿਆ ਹੈ। ਰਿਪੋਰਟ ਅਨੁਸਾਰ, ਆਮ ਤੌਰ ’ਤੇ ਸਿਰਫ਼ ਬੀਮੇ ਵਾਲੇ ਨੁਕਸਾਨ ਹੀ ਦਰਜ ਕੀਤੇ ਜਾਂਦੇ ਹਨ ਅਤੇ ਮੌਸਮ ਨਾਲ ਸਬੰਧਤ ਭਿਆਨਕ ਆਫ਼ਤਾਂ ਉਨ੍ਹਾਂ ਦੇਸ਼ਾਂ ’ਚ ਆਈਆਂ, ਜਿੱਥੇ ਬਹੁਤ ਘੱਟ ਲੋਕਾਂ ਜਾਂ ਕਾਰੋਬਾਰਾਂ ਕੋਲ ਬੀਮਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News