ਈਰਾਨ ''ਚ ਸਾਡੀ ਗੱਲਬਾਤ ਬੇਨਤੀਜਾ ਰਹੀ : IAEA ਮੁਖੀ
Thursday, Nov 25, 2021 - 02:12 AM (IST)
ਵਿਯਨਾ-ਸੰਯੁਕਤ ਰਾਸ਼ਟਰ ਪ੍ਰਮਾਣੂ ਨਿਗਰਾਨੀ ਸੰਸਥਾ ਦੇ ਮੁਖੀ ਨੇ ਬੁੱਧਵਾਰ ਨੂੰ ਚਿਤਾਵਨੀ ਦਿੱਤੀ ਕਿ ਉਸ ਦੇ ਨਿਰੀਖਕ ਇਸ ਦੇ ਬਾਰੇ 'ਚ ਗਾਰੰਟੀ ਨਹੀਂ ਦੇ ਸਕਣਗੇ ਕਿ ਈਰਾਨ ਕੋਲ ਯੂਰੇਨੀਅਮ ਦਾ ਕਿੰਨ ਵੱਡਾ ਭੰਡਾਰ ਹੈ। ਰਫਾਇਲ ਮਾਰੀਯਾਨੋ ਗ੍ਰੋਸੀ ਨੇ ਆਪਣੀ ਤਹਿਰਾਨ ਯਾਤਰਾ ਬੇਨਤੀਜਾ ਰਹਿਣ ਤੋਂ ਬਾਅਦ ਇਹ ਚਿਤਾਵਨੀ ਦਿੱਤੀ ਹੈ।
ਇਹ ਵੀ ਪੜ੍ਹੋ : ਯੂਰਪ 'ਚ ਪਿਛਲੇ ਹਫ਼ਤੇ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਹੋਇਆ 11 ਫੀਸਦੀ ਵਾਧਾ : WHO
ਜ਼ਿਕਰਯੋਗ ਹੈ ਕਿ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ਾਂ ਨਾਲ ਰੋਕੇ ਪ੍ਰਮਾਣੂ ਸਮਝੌਤੇ 'ਤੇ ਈਰਾਨ ਦੀ ਗੱਲਬਾਤ ਅਗਲੇ ਹਫ਼ਤੇ ਬਹਾਲ ਹੋਣ ਵਾਲੀ ਹੈ। ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (ਆਈ.ਏ.ਈ.ਏ.) ਦੇ ਨਿਰੀਖਕ ਨਿਗਰਾਨੀ ਫੁਟੇਜ ਪਾਉਣ 'ਚ ਅਸਮਰੱਥ ਰਹੇ ਹਨ ਅਤੇ ਉਹ ਤਹਿਰਾਨ ਦੇ ਤੇਜ਼ੀ ਨਾਲ ਵਧਦੇ ਯੂਰੇਨੀਅਮ ਭੰਡਾਰ ਦੀ ਨਿਗਰਾਨੀ ਕਰਨ ਦੀ ਕੋਸ਼ਿਸ਼ 'ਚ ਵਿਆਪਕ ਪੱਧਰ 'ਤੇ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ।
ਇਹ ਵੀ ਪੜ੍ਹੋ : ਬ੍ਰਿਟੇਨ : ਸੰਸਦ 'ਚ ਬੱਚਿਆਂ ਨੂੰ ਲਿਆਉਣ 'ਤੇ ਪਾਬੰਦੀ ਲਾਏ ਜਾਣ ਕਾਰਨ ਸੰਸਦ ਮੈਂਬਰ ਨਾਰਾਜ਼
ਗ੍ਰੋਸੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਾਡੀ ਗੱਲਬਾਤ ਬੇਨਤੀਜਾ ਰਹੀ, ਜਿਸ ਦਾ ਮਤਲਬ ਹੈ ਕਿ ਅਸੀਂ ਆਪਣਾ ਕੰਮ ਪੂਰਾ ਨਹੀਂ ਕਰ ਸਕੇ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਨਵੇਂ ਈਰਾਨੀ ਅਧਿਕਾਰੀਆਂ ਦੇ ਸਕਾਰਾਤਮਕ ਰੁਖ ਰੱਖਣ ਦਾ ਪਤਾ ਚਲਿਆ ਹੈ ਅਤੇ ਇਹ ਯਕੀਨੀ ਰੂਪ ਨਾਲ ਮਦਦ ਕਰੇਗਾ। ਪਰ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਅਸੀਂ ਉਸ ਬਿੰਦੂ ਦੇ ਕਰੀਬ ਹਾਂ ਜਿਥੇ ਮੈਂ ਜਾਣਕਾਰੀ ਮਿਲਦੇ ਰਹਿਣ ਦੀ ਗਾਰੰਟੀ ਨਹੀਂ ਦੇ ਸਦਕਾ।
ਇਹ ਵੀ ਪੜ੍ਹੋ : ਜਰਮਨੀ 'ਚ ਨਵੀਂ ਸਰਕਾਰ ਲਈ ਤਿੰਨ ਦਲਾਂ ਦਰਮਿਆਨ ਸਮਝੌਤਾ, ਮਰਕੇਲ ਯੁੱਗ ਦਾ ਹੋਵੇਗਾ ਅੰਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।