ਸਾਡੀ ਪ੍ਰਮਾਣੂ ਸਟੋਰੇਜ ਤੇਜ਼ੀ ਨਾਲ ਵਧ ਰਹੀ ਹੈ : ਈਰਾਨ

09/07/2019 11:51:14 PM

ਤਹਿਰਾਨ - ਈਰਾਨ 2015 ਦੇ ਆਪਣੇ ਪ੍ਰਮਾਣੂ ਸਮਝੌਤੇ ਦਾ ਉਲੰਘਣ ਕਰਦੇ ਹੋਏ ਯੂਰੇਨੀਅਮ ਸਫਲ ਕਰਨ ਲਈ ਐਡਵਾਂਸ ਸੈਂਟ੍ਰੀਫਿਊਜ਼ ਦਾ ਇਸੇਮਾਲ ਕਰ ਰਿਹਾ ਹੈ। ਇਕ ਬੁਲਾਰੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਚਿਤਾਵਨੀ ਦਿੱਤੀ ਕਿ ਸਮਝੌਤੇ ਨੂੰ ਬਚਾਉਣ ਲਈ ਯੂਰਪ ਕੋਲ ਨਵੀਂ ਸ਼ਰਤਾਂ ਦੀ ਪੇਸ਼ਕਸ਼ ਦੀ ਖਾਤਿਰ ਕਾਫੀ ਘੱਟ ਸਮਾਂ ਬਚਿਆ ਹੈ। ਈਰਾਨ ਦੇ ਮਾਲੀਕਿਓਲਰ ਐਨਰਜੀ ਆਰਗੇਨਾਈਜੇਸ਼ਨ ਦੇ ਬਿਹਰੂਜ਼ ਕਮਾਲਵੰਦੀ ਦੇ ਬਿਆਨ ਦੇ ਸੰਕੇਤ ਮਿਲਦੇ ਹਨ ਕਿ ਜੇਕਰ ਈਰਾਨ ਪ੍ਰਮਾਣੂ ਹਥਿਆਰ ਬਣਾਉਣਾ ਚਾਹੁੰਦਾ ਹੈ ਕਿ ਮਾਹਿਰਾਂ ਦੇ ਅੰਦਾਜ਼ੇ ਮੁਤਾਬਕ ਹੁਣ ਉਹ ਇਕ ਸਾਲ ਤੋਂ ਘੱਟ ਸਮੇਂ 'ਚ ਲੋੜੀਂਦੀ ਸਮੱਗਰੀ ਇਕੱਠੀ ਕਰ ਲਵੇਗਾ।

ਈਰਾਨ ਦਾ ਆਖਣਾ ਹੈ ਕਿ ਉਸ ਦਾ ਪ੍ਰਮਾਣੂ ਪ੍ਰੋਗਰਾਮ ਸ਼ਾਂਤੀਪੂਰਣ ਹੈ। ਈਰਾਨ ਨੇ ਸਮਝੌਤੇ 'ਚ ਤੈਅ ਯੂਰੇਨੀਅਮ ਦੇ ਵਾਧੇ ਦੀ ਸੀਮਾ ਅਤੇ ਸਟੋਰੇਜ ਦਾ ਉਲੰਘਣ ਕੀਤਾ ਹੈ ਜਦਕਿ ਉਸ ਦਾ ਆਖਣਾ ਹੈ ਕਿ ਸਖਤ ਅਮਰੀਕੀ ਪਾਬੰਦੀਆਂ ਦੇ ਬਾਵਜੂਦ ਜੇਕਰ ਯੂਰਪ ਇਸ ਦੇ ਕੱਚੇ ਤੇਲ ਵੇਚਣ ਦਾ ਤਰੀਕਾ ਲੱਭ ਲੈਂਦਾ ਹੈ ਤਾਂ ਉਹ ਸਮਝੌਤੇ ਦੀਆਂ ਸ਼ਰਤਾਂ ਵੱਲ ਜਲਦ ਵਾਪਸ ਆ ਜਾਵੇਗਾ। ਫਿਲਹਾਲ ਈਰਾਨ ਦੀ ਉਮੀਦ 'ਤੇ ਯੂਰਪ 'ਚ ਸਵਾਲ ਚੁੱਕਣ ਦੀ ਸੰਭਾਵਨਾ ਹੈ ਕਿਉਂਕਿ ਐਸੋਸੀਏਟੇਡ ਪ੍ਰੈੱਸ ਨੂੰ ਹਾਸਲ ਸੈਟੇਲਾਈਟ ਫੋਟੋ 'ਚ ਤੇਲ ਦਾ ਇਕ ਟੈਂਕਰ ਦਿਖ ਰਿਹਾ ਹੈ ਜਿਸ ਦੇ ਬਾਰੇ 'ਚ ਤਹਿਰਾਨ ਨੇ ਕਥਿਤ ਤੌਰ 'ਤੇ ਵਾਅਦਾ ਕੀਤਾ ਸੀ ਕਿ ਉਹ ਸੀਰੀਆ ਨਹੀਂ ਜਾਵੇਗਾ ਜਦਕਿ ਉਹ ਹੁਣ ਵੀ ਉਸ ਦੇ ਤੱਟ 'ਤੇ ਹੈ।

ਹਰਮੁਜ਼ ਜਲਡਮਰੂ ਮੱਧ ਦੇ ਨੇੜੇ ਤੇਲ ਦੇ ਟੈਂਕਰਾਂ 'ਤੇ ਹਾਲ ਹੀ ਦੇ ਮਹੀਨਿਆਂ 'ਚ ਰਹੱਸਮਈ ਹਮਲੇ, ਅਮਰੀਕਾ ਦੇ ਇਕ ਫੌਜੀ ਨਿਗਰਾਨੀ ਡ੍ਰੋਨ ਨੂੰ ਈਰਾਨ ਵੱਲੋਂ ਮਾਰ ਡਿਗਾਉਣ ਅਤੇ ਮੱਧ-ਪੂਰਬ 'ਚ ਹੋਰ ਘਟਨਾਵਾਂ ਤੋਂ ਬਾਅਦ ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਵਧ ਗਿਆ ਹੈ। ਕਮਾਲਵੰਦੀ ਨੇ ਇਕ ਪੱਤਰਕਾਰ ਸੰਮੇਲਨ 'ਚ ਆਖਿਆ ਕਿ ਸਾਡੀ ਸਟੋਰੇਜ਼ ਤੇਜ਼ੀ ਨਾਲ ਵਧ ਰਹੀ ਹੈ। ਉਨ੍ਹਾਂ ਆਖਿਆ ਕਿ ਸਾਨੂੰ ਉਮੀਦ ਹੈ ਕਿ ਉਹ ਜਾਗ ਜਾਣਗੇ।


Khushdeep Jassi

Content Editor

Related News