ਅਮਰੀਕਾ ’ਚ ਕਿਊਬਾ ਤੋਂ ਪਰਤਣ ਵਾਲੇ 21 ਯਾਤਰੀਆਂ ’ਚ ਮਿਲਿਆ ਓਰੋਪਾਊਚ ਵਾਇਰਸ

Thursday, Aug 29, 2024 - 01:21 PM (IST)

ਲਾਸ ਏਂਜਲਸ – ਕਿਊਬਾ ਤੋਂ ਵਾਪਸ ਆਏ 21 ਅਮਰੀਕੀ ਯਾਤਰੀਆਂ ’ਚ ਓਰੋਪਾਊਚ ਵਾਇਰਸ ਨਾਲ ਇਨਫੈਕਸ਼ਨ  ਦੇ ਮਾਮਲੇ ਸਾਹਮਣੇ ਆਏ ਹਨ। ਯੂ.ਐਸ. ਸੈਂਟਰ ਫਾਰ ਡਿਜੀਜ਼ ਕੰਟ੍ਰੋਲ  ਐਂਡ ਪ੍ਰਿਵੈਨਸ਼ਨ (ਸੀ.ਡੀ.ਸੀ.) ਨੇ ਇਹ ਜਾਣਕਾਰੀ ਦਿੱਤੀ ਹੈ। ਸੀ.ਡੀ.ਸੀ. ਦੇ ਨਵੇਂ ਅੰਕੜਿਆਂ ਮੁਤਾਬਕ, ਕਿਊਬਾ ਤੋਂ ਵਾਪਸ ਆਏ ਜਿਨ੍ਹਾਂ 21 ਅਮਰੀਕੀ ਯਾਤਰੀਆਂ ’ਚ ਵਾਇਰਸ  ਦੇ ਮਾਮਲੇ ਮਿਲੇ, ਉਨ੍ਹਾਂ ’ਚੋਂ ਵਧੇਰੇ  ਲੋਕ ਆਪਣੇ ਆਪ ਠੀਕ ਹੋ ਜਾਣਗੇ। ਸੀ.ਡੀ.ਸੀ. ਦੇ ਅਨੁਸਾਰ, ਸ਼ੁਰੂਆਤੀ ਬਿਮਾਰੀ ਦੇ ਹੱਲ ਹੋਣ ਦੇ ਬਾਅਦ ਘੱਟੋ-ਘੱਟ ਤਿੰਨ ਰੋਗੀਆਂ ਨੇ ਵਾਰ-ਵਾਰ ਲੱਛਣਾਂ ਦਾ ਅਨੁਭਵ ਕੀਤਾ ਹੈ। ਓਰੋਪਾਊਚ ਵਾਇਰਸ ਅਮਰੀਕਾ ’ਚ ਇੱਕ ਉਭਰਦਾ ਹੋਇਆ ਆਰਥ੍ਰੋਪੋਡ-ਜਨਿਤ ਵਾਇਰਸ ਹੈ, ਜਿਸ ਨੇ ਮਨੁੱਖੀ ਸਿਹਤ ਜੋਖਮਾਂ ਬਾਰੇ  ਚਿੰਤਾਵਾਂ ਵਧਾਈਆਂ ਹਨ। ਸੀ.ਡੀ.ਸੀ. ਨੇ ਡਾਕਟਰਾਂ ਅਤੇ ਜਨਤਕ ਸਿਹਤ ਮੁਲਾਜ਼ਮਾਂ  ਨੂੰ ਅਮਰੀਕੀ ਯਾਤਰੀਆਂ ’ਚ ਓਰੋਪਾਊਚ ਵਾਇਰਸ ਰੋਗ ਬਾਰੇ ਜਾਗਰੂਕ ਰਹਿਣ ਅਤੇ ਸ਼ੱਕੀ  ਮਾਮਲਿਆਂ ਲਈ ਟੈਸਟ ਕਰਨ ਦੀ ਅਪੀਲ ਕੀਤੀ ਹੈ। ਯਾਤਰੀਆਂ ਨੂੰ ਯਾਤਰਾ ਦੌਰਾਨ ਕੀੜੇ ਦੇ ਕੱਟੇ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ ਅਤੇ ਗਰਭਵਤੀ ਮਹਿਲਾਵਾਂ ਨੂੰ ਓਰੋਪਾਊਚ ਵਾਇਰਸ ਰੋਗ ਵਾਲੇ ਖੇਤਰਾਂ ਦੀ ਯਾਤਰਾ ਤੋਂ ਬਚਣ ਬਾਰੇ ਵਿਚਾਰ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। 


Sunaina

Content Editor

Related News