10 ਲੱਖ ਕਾਂਵਾਂ ਨੂੰ ਮਾਰਨ ਦੇ ਹੁਕਮ, ਜਾਣੋ ਕੀ ਹੈ ਵਜ੍ਹਾ
Saturday, Jun 22, 2024 - 05:51 PM (IST)
ਕੀਨੀਆ- ਪੂਰਬੀ ਅਫ਼ਰੀਕੀ ਦੇਸ਼ ਕੀਨੀਆ 'ਚ ਅਜੀਬੋ-ਗਰੀਬ ਫ਼ੈਸਲਾ ਲਿਆ ਹੈ। ਦੇਸ਼ ਦੀ ਸਰਕਾਰ ਨੇ ਭਾਰਤੀ ਮੂਲ ਦੇ ਸਾਰੇ ਕਾਂਵਾਂ ਨੂੰ ਮਾਰਨ ਦਾ ਐਲਾਨ ਕੀਤਾ ਹੈ। ਕੀਨੀਆ ਸਰਕਾਰ ਨੇ ਸਾਲ 2024 ਦੇ ਅੰਤ ਤੱਕ, ਯਾਨੀ ਅਗਲੇ 6 ਮਹੀਨਿਆਂ 'ਚ 10 ਲੱਖ ਕਾਂਵਾਂ ਨੂੰ ਮਾਰਨ ਦਾ ਆਦੇਸ਼ ਦਿੱਤਾ ਹੈ। ਕੀਨੀਆ ਦੇ ਜੰਗਲੀ ਜੀਵ ਸੇਵਾ ਦਾ ਕਹਿਣਾ ਹੈ ਕਿ ਭਾਰਤੀ ਮੂਲ ਦੇ ਇਹ ਹਮਲਾਵਰ ਕਾਂ ਦੂਜੇ ਪੰਛੀਆਂ ਅਤੇ ਉਨ੍ਹਾਂ ਦੇ ਆਲ੍ਹਣਿਆਂ ਨੂੰ ਉਜਾੜ ਦਿੰਦੇ ਹਨ। ਨਾਲ ਹੀ ਲੋਕਾਂ 'ਤੇ ਹਮਲਾ ਕਰਦੇ ਹਨ। ਸਰਕਾਰ ਨੇ ਕਰੀਬ 10 ਲੱਖ ਕਾਂਵਾਂ ਨੂੰ ਮਾਰਨ ਦਾ ਆਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਾਡਾ ਟੂਰਿਜ਼ਮ ਵੀ ਪ੍ਰਭਾਵਿਤ ਹੋ ਰਿਹਾ ਹੈ।
ਇਸ ਮਾਮਲੇ 'ਚ ਫ਼ੈਸਲਾ ਲੈਣ ਲਈ ਕੀਨੀਆ ਸਰਕਾਰ ਨੇ ਇਕ ਬੈਠਕ ਬੁਲਾਈ ਸੀ। ਹੋਟਲ ਉਦਯੋਗ ਨੂੰ ਵੀ ਇਸ ਨਾਲ ਬਹੁਤ ਨੁਕਸਾਨ ਹੋ ਰਿਹਾ ਹੈ। ਇਹ ਹਮਲਾਵਰ ਕਾਂ ਲੁਪਤ ਹੋ ਰਹੇ ਪੰਛੀ ਪ੍ਰਜਾਤੀਆਂ ਦਾ ਸ਼ਿਕਾਰ ਕਰ ਰਹੇ ਹਨ। ਇਸ ਨਾਲ ਵਾਤਾਵਰਣ ਵੀ ਖ਼ਤਰੇ 'ਚ ਆ ਰਿਹਾ ਹੈ। ਦੇਸੀ ਪੰਛੀਆਂ ਦੀ ਆਬਾਦੀ ਘੱਟ ਹੋਣ ਨਾਲ ਵਾਤਾਵਰਣ ਖ਼ਰਾਬ ਹੋ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e