ੳਪਰਾ ਵਿਨਫਰੇ ਦੇ ਪਿਤਾ ਦਾ 88 ਸਾਲ ਦੀ ਉਮਰ 'ਚ ਦੇਹਾਂਤ

Sunday, Jul 10, 2022 - 12:12 PM (IST)

ੳਪਰਾ ਵਿਨਫਰੇ ਦੇ ਪਿਤਾ ਦਾ 88 ਸਾਲ ਦੀ ਉਮਰ 'ਚ ਦੇਹਾਂਤ

ਵਾਸ਼ਿੰਗਟਨ (ਰਾਜ ਗੋਗਨਾ) ਵਰਨਨ ਵਿਨਫਰੇ, ਇੱਕ ਸਾਬਕਾ ਨੈਸ਼ਵਿਲ ਸਿਟੀ ਕੌਂਸਲਮੈਨ ਦਾ ਬੀਤੇ ਦਿਨ ਦਿਹਾਂਤ ਹੋ ਗਿਆ। ਉਸ ਦੀ ਧੀ ਅਤੇ ਟੀਵੀ ਮੋਗਲ ਦਾ ਇਕ ਨਾਮਵਰ ਨਾਂ ਓਪਰਾ ਵਿਨਫਰੇ ਨੇ ਸ਼ਨੀਵਾਰ ਨੂੰ ਆਪਣੇ ਇੰਸਟਾਗ੍ਰਾਮ ਪੋਸਟ 'ਤੇ ਆਪਣੇ ਪਿਤਾ ਦੀ ਮੌਤ ਦੀ ਜਾਣਕਾਰੀ ਸਾਂਝੀ ਕੀਤੀ। ਉਹ 88 ਸਾਲ ਦੇ ਸਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਜ਼ੇਲੇਂਸਕੀ ਦਾ ਵੱਡਾ ਕਦਮ, ਭਾਰਤ ਸਮੇਤ ਪੰਜ ਦੇਸ਼ਾਂ 'ਚ ਤਾਇਨਾਤ ਯੂਕ੍ਰੇਨੀ ਰਾਜਦੂਤ ਕੀਤੇ ਬਰਖਾਸਤ

ਇੰਸਟਾਗ੍ਰਾਮ ਪੋਸਟ 'ਤੇ ਓਪਰਾ ਨੇ ਕਿਹਾ ਕਿ ਉਸਦੇ ਪਿਤਾ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। ਉਸਨੇ ਆਖਰੀ ਸਾਹ ਆਪਣੇ ਘਰ ਵਿੱਚ ਲਿਆ। ਉਸ ਦੇ ਪਿਤਾ ਵਰਨਨ ਨੈਸ਼ਵਿਲ ਟੈਨੇਸੀ ਸੂਬੇ ਵਿੱਚ ਬਾਰਬਰ ਦੀ ਦੁਕਾਨ ਦੇ ਮਾਲਕ ਹੋਣ ਅਤੇ 16 ਸਾਲਾਂ ਤੋਂ ਉਹ ਕੌਂਸਲਮੈਨ ਵਜੋਂ ਕੰਮ ਕਰਨ ਲਈ ਮਸ਼ਹੂਰ ਸੀ। ਟੈਨੇਸੀ ਨੈਸ਼ਵਿਲ ਦੇ ਮੇਅਰ ਜੌਹਨ ਕੂਪਰ ਨੇ "ਵਰਨਨ ਵਿਨਫਰੇ ਦੇ ਪਰਿਵਾਰ ਪ੍ਰਤੀ ਡੂੰਘੀ ਸੰਵੇਦਨਾ" ਦੀ ਪੇਸ਼ਕਸ਼ ਕੀਤੀ ਅਤੇ ਉਸਨੂੰ "ਉਦਮੀ, ਮਿਲਣਸਾਰ ਅਤੇ ਸਮਾਜ ਵਿੱਚ ਨੌਜਵਾਨਾਂ ਨੂੰ ਨੇਕ ਸਲਾਹ ਦੇਣ ਲਈ ਆਪਣੀ ਜ਼ਿੰਦਗੀ ਸਮਰਪਿਤ ਕਰਨ" ਲਈ ਯਾਦ ਕੀਤਾ।


author

Vandana

Content Editor

Related News