ਵਿਰੋਧੀ ਦਾ ਦੋਸ਼- PM ਇਮਰਾਨ ਨੇ ਨਾਕਾਮੀਆਂ ਲੁਕਾਉਣ ਲਈ ਕੀਤਾ ਧਰਮ ਦਾ ਇਸਤੇਮਾਲ
Tuesday, Jan 18, 2022 - 09:40 PM (IST)
ਲਾਹੌਰ- ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ-ਐੱਨ) ਨੇ ਮੰਗਲਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਦੇਸ਼ 'ਚ ਵੱਡੇ ਪੈਮਾਨੇ 'ਤੇ ਸ਼ਾਸਨ ਅਤੇ ਅਰਥਵਿਵਸਥਾ ਸੰਬੰਧੀ ਨਾਕਾਮੀਆਂ ਨੂੰ ਢੱਕਣ ਲਈ ਧਾਰਮਿਕ ਏਜੰਡੇ ਦੀ ਵਰਤੋਂ ਦਾ ਦੋਸ਼ ਲਗਾਇਆ। ਸਥਾਨਕ ਮੀਡੀਆ 'ਚ ਖਾਨ ਦੇ ਲੇਖ 'ਸਪ੍ਰਰਿਟ ਆਫ ਰਿਆਸਤ-ਏ-ਮਦੀਨਾ : ਟਰਾਂਸਫਰਮਿੰਗ ਪਾਕਿਸਤਾਨ (ਮਦੀਨਾ ਰਿਆਸਤ ਦੀ ਭਾਵਨਾ : ਪਾਕਿਸਤਾਨ ਦੀ ਤਬਦੀਲੀ) 'ਤੇ ਪ੍ਰਤੀਕਿਰਿਆ ਦਿੰਦੇ ਹੋਏ ਦੇਸ਼ ਦੇ ਮੁੱਖ ਵਿਰੋਧੀ ਦਲ ਪੀ.ਐੱਮ.ਐੱਲ-ਐੱਨ ਦੇ ਨੇਤਾਵਾਂ ਨੇ ਰਾਜਨੀਤਿਕ ਫ਼ਾਇਦਿਆਂ ਦੇ ਲਈ ਧਰਮ ਦੀ ਵਰਤੋਂ ਕਰਨ ਲਈ ਖਾਨ ਦੀ ਨਿੰਦਾ ਕੀਤੀ ਹੈ।
ਪੀ.ਐੱਮ.ਐੱਲ-ਐੱਨ ਦੇ ਪ੍ਰਧਾਨ ਅਤੇ ਨੈਸ਼ਨਲ ਅਸੈਂਬਲੀ ਦੇ ਵਿਰੋਧੀ ਨੇਤਾ ਸ਼ਹਿਬਾਜ਼ ਸ਼ਰੀਫ ਨੇ ਇਕ ਟਵੀਟ 'ਚ ਕਿਹਾ ਕਿ ਪ੍ਰਧਾਨ ਮੰਤਰੀ ਜਿਸ ਤਰ੍ਹਾਂ ਦੇਸ਼ 'ਚ ਸ਼ਾਸਨ ਅਤੇ ਅਰਥਵਿਵਸਥਾ ਸੰਬੰਧੀ ਖਾਮੀਆਂ ਨੂੰ ਢੱਕਣ ਲਈ ਧਰਮ ਦੀ ਵਰਤੋਂ ਕਰ ਰਹੇ ਹਨ, ਉਸ ਨਾਲ ਵਾਕਏ ਫਿਕਰ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਵਾਰਥੀ ਸੋਚ ਨਾਲ ਰਾਜਤੰਤਰ ਨੂੰ ਉਮੀਦ ਤੋਂ ਜ਼ਿਆਦਾ ਨੁਕਸਾਨ ਹੋਵੇਗਾ।