ਇਟਲੀ ''ਚ ਨਵਾਂ ਸਾਲ ਮਨਾਉਣ ਗਈ ਕੈਨੇਡੀਅਨ ਕੁੜੀ ਦੀ ਹੋਈ ਮੌਤ

01/04/2017 4:47:50 PM

ਮਾਂਟਰੀਆਲ/ਇਟਲੀ— ਨਵੇਂ ਸਾਲ 2017 ਕਿਸੇ ਲਈ ਖੁਸ਼ੀ ਲੈ ਕੇ ਆਇਆ ਤੇ ਕਿਸੇ ਲਈ ਗਮ। ਤੁਰਕੀ ਦੇ ਇਸਤਾਂਬੁਲ ''ਚ ਨਾਈਟ ਕਲੱਬ ''ਤੇ ਹੋਏ ਹਮਲੇ ਨੇ ਨਵੇਂ ਸਾਲ ਦੇ ਜਸ਼ਨ ਨੂੰ ਫਿੱਕਾ ਕਰ ਦਿੱਤਾ। ਇਸ ਹਮਲੇ ''ਚ 2 ਭਾਰਤੀਆਂ ਸਮੇਤ 39 ਲੋਕਾਂ ਦੀ ਮੌਤ ਹੋ ਗਈ। ਕੁਝ ਇਸ ਤਰ੍ਹਾਂ ਦੀ ਮਨਹੂਸ ਖਬਰ ਆਈ ਹੈ, ਇਟਲੀ ਤੋਂ ਜਿੱਥੇ ਇਕ ਕੈਨੇਡੀਅਨ ਲੜਕੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਖਣੀ ਓਨਟਾਰੀਓ ਦੇ ਵਾਟਰਲੂ ਸ਼ਹਿਰ ਦੀ ਰਹਿਣ ਵਾਲੀ 24 ਸਾਲਾ ਲੜਕੀ ਚੇਲਸੀ ਰੇਬੇਕਾ ਅਲਵਾਰੇਜ਼ ਆਪਣੇ ਮੰਗੇਤਰ ਨਾਲ ਇਟਲੀ ਦੇ ਸੂਬੇ ਦੱਖਣੀ ਟਾਯਰੌਲ ਦੇ ਪਹਾੜੀ ਖੇਤਰ ''ਚ ਨਵੇਂ ਸਾਲ ਮਨਾਉਣ ਗਈ ਸੀ। ਇਹ ਪਹਾੜੀ ਖੇਤਰ ਆਸਟਰੀਆ ਦੀ ਸਰਹੱਦ ਦੇ ਨੇੜੇ ਹੈ। 
ਜੋੜੇ ਨੇ ਪਹਾੜੀ ਖੇਤਰ ''ਤੇ ਪੈਦਲ ਯਾਤਰੀ ਕੀਤੀ। ਦੋਵੇਂ ਤਕਰੀਬਨ 2200 ਮੀਟਰ ਉੱਪਰ ਗਏ ਅਤੇ ਇਸ ਦੌਰਾਨ ਚੇਲਸੀ ਪਹਾੜ ''ਤੇ ਬਰਫ ਹੋਣ ਕਾਰਨ ਆਪਣਾ ਸੰਤੁਲਨ ਗੁਆ ਬੈਠੀ ਅਤੇ 150 ਮੀਟਰ ਹੇਠਾਂ ਡਿੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। 
ਹੈਲੀਕਾਪਟਰ ਦੀ ਮਦਦ ਨਾਲ ਬਚਾਅ ਕਰਮੀ ਘਟਨਾ ਵਾਲੀ ਥਾਂ ''ਤੇ ਪਹੁੰਚੇ। ਮੀਡੀਆ ਨੇ ਸੂਚਨਾ ਦਿੱਤੀ ਕਿ ਚੇਲਸੀ ਦੀ ਤੁਰੰਤ ਮੌਤ ਹੋ ਗਈ ਸੀ ਅਤੇ ਉਸ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਹੈ।

Tanu

News Editor

Related News