ਓਂਟਾਰੀਓ ''ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 19 ਹਜ਼ਾਰ ਤੋਂ ਪਾਰ

12/22/2020 4:12:15 PM

ਓਂਟਾਰੀਓ- ਕੈਨੇਡਾ ਦੇ ਸੂਬੇ ਓਂਟਾਰੀਓ ਵਿਚ  ਬੀਤੇ ਦਿਨ ਕੋਰੋਨਾ ਵਾਇਰਸ ਦੇ 2,123 ਨਵੇਂ ਮਾਮਲੇ ਦਰਜ ਹੋਏ ਹਨ। ਇਸ ਦੌਰਾਨ 17 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ 26 ਦਸੰਬਰ ਤੋਂ ਸੂਬੇ ਵਿਚ ਤਾਲਾਬੰਦੀ ਲਾਗੂ ਹੋਣ ਜਾ ਰਹੀ ਹੈ।

ਟੋਰਾਂਟੋ ਵਿਚ ਸੋਮਵਾਰ ਨੂੰ 611, ਪੀਲ ਵਿਚ 480, ਯਾਰਕ ਰੀਜਨ ਵਿਚ 192 ਅਤੇ ਵਿੰਡਸ-ਅਸੈਕਸ ਕਾਊਂਟੀ ਵਿਚ 138 ਮਾਮਲੇ ਦਰਜ ਹੋਏ ਹਨ। 
ਓਂਟਾਰੀਓ ਵਿਚ ਕਾਫੀ ਸਮੇਂ ਤੋਂ 2 ਹਜ਼ਾਰ ਤੋਂ ਵੱਧ ਮਾਮਲੇ ਹੀ ਦਰਜ ਹੋ ਰਹੇ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ 2,316, ਸ਼ਨੀਵਾਰ ਨੂੰ 2,357 ਅਤੇ ਸ਼ੁੱਕਰਵਾਰ ਨੂੰ 2,290 ਮਾਮਲੇ ਦਰਜ ਹੋਏ ਸਨ। ਇਸ ਸਮੇਂ ਸੂਬੇ ਵਿਚ ਕੋਰੋਨਾ ਦੇ 19,000 ਤੋਂ ਵੱਧ ਸਰਗਰਮ ਮਾਮਲੇ ਹਨ। ਸੂਬੇ ਵਿਚ ਕੋਰੋਨਾ ਕਾਰਨ 4,167 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 1,34,867 ਲੋਕ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ।

ਬੀਤੇ ਦਿਨ ਸੂਬੇ ਦੀਆਂ ਲੈਬਜ਼ ਵਿਚ 54,400 ਟੈਸਟ ਹੋਏ ਜਦਕਿ ਐਤਵਾਰ ਨੂੰ 69,000 ਲੋਕਾਂ ਦਾ ਟੈਸਟ ਹੋਇਆ ਸੀ। ਸੂਬੇ ਵਿਚ ਕੋਰੋਨਾ ਦਾ ਪਾਜ਼ੀਵਿਟੀ ਰੇਟ 4.7 ਫ਼ੀਸਦੀ ਰਿਹਾ ਹੈ।  ਸੋਮਵਾਰ ਤੱਕ 900 ਲੋਕਾਂ ਦਾ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਸੀ ਜਦਕਿ 265 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 


Lalita Mam

Content Editor

Related News