ਬੇਘਰ ਲੋਕਾਂ ਦੀ ਕ੍ਰਿਸਮਸ ਨੂੰ ਇਸ ਤਰ੍ਹਾਂ ਖੁਸ਼ੀਆਂ ਨਾਲ ਭਰਨਾ ਚਾਹੁੰਦੀ ਹੈ ਇਹ 7 ਸਾਲਾ ਕੁੜੀ

12/12/2016 4:22:25 PM

ਓਨਟਾਰੀਓ— ਕੈਨੇਡਾ ਦੇ ਓਨਟਾਰੀਓ ਦੀ ਇਕ 7 ਸਾਲਾ ਕੁੜੀ ਦਾ ਸੁਪਨਾ ਇਸ ਸਾਲ 100 ਲੋਕਾਂ ਦੀ ਕ੍ਰਿਸਮਸ ਨੂੰ ਖੁਸ਼ੀਆਂ ਨਾਲ ਭਰਨ ਦਾ ਹੈ। ਰੀਸੇ ਰਸੇਲ ਨਾਮੀ ਇਹ ਕੁੜੀ ਅਜਿਹੀਆਂ 100 ਟੋਕਰੀਆਂ ਤਿਆਰ ਕਰ ਰਹੀ ਹੈ, ਜਿਨ੍ਹਾਂ ਵਿਚ ਉਹ ਲੋਕਾਂ ਦੇ ਵਰਤੋਂ ਵਿਚ ਆਉਣ ਵਾਲੀ ਚੀਜ਼ਾਂ ਰੱਖ ਰਹੀ ਹੈ। ਇਹ ਟੋਕਰੀਆਂ ਉਹ ਕ੍ਰਿਸਮਸ ''ਤੇ ਬੇਘਰ ਲੋਕਾਂ ਨੂੰ ਤੋਹਫੇ ਵਜੋਂ ਦੇਵੇਗੀ। ਇਕ ਬੱਚੇ ਨੂੰ ਕੂੜਾ ਫਰੋਲਦੇ ਹੋਏ ਦੇਖ ਕੇ ਰਸੇਲ ਦਾ ਦਿਲ ਪਸੀਜਿਆ ਗਿਆ ਸੀ। ਉਹ ਬੱਚਾ ਆਪਣੇ ਮਾਤਾ-ਪਿਤਾ ਨੂੰ ਕਹਿ ਰਿਹਾ ਸੀ ਕਿ ਉਹ ਕ੍ਰਿਸਮਸ ਨਹੀਂ ਮਨਾਏਗਾ। ਇਸ ਘਟਨਾ ਨੇ ਰਸੇਲ ਨੂੰ ਪ੍ਰੇਰਣਾ ਦਿੱਤੀ ਕਿ ਉਹ ਇਨ੍ਹਾਂ ਬੇਘਰ ਲੋਕਾਂ ਲਈ ਕੁਝ ਕਰੇ, ਜੋ ਇਨ੍ਹਾਂ ਤਿਉਹਾਰਾਂ ਨੂੰ ਮਨਾਉਣ ਲਈ ਤਰਸਦੇ ਹਨ। ਇਸ ਕੰਮ ਲਈ ਰਸੇਲ ਅਤੇ ਉਸ ਦੀ ਮਾਤਾ ਨੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਲੋਕਾਂ ਨੂੰ ਬੇਘਰ ਲੋਕਾਂ ਦੀ ਮਦਦ ਕਰਨ ਅਤੇ ਦਾਨ ਦੇਣ ਲਈ ਅਪੀਲ ਕੀਤੀ ਸੀ। ਇਹ ਵੀਡੀਓ ਹੁਣ ਤੱਕ 500 ਤੋਂ ਜ਼ਿਆਦਾ ਵਾਰ ਸ਼ੇਅਰ ਕੀਤੀ ਅਤੇ 20000 ਤੋਂ ਜ਼ਿਆਦਾ ਵਾਰ ਦੇਖੀ ਜਾ ਚੁੱਕੀ ਹੈ। ਲੋਕਾਂ ਦੀ ਇਸ ਪ੍ਰਤੀਕਿਰਿਆ ਨੂੰ ਦੇਖ ਕੇ ਰਸੇਲ ਬੇਹੱਦ ਖੁਸ਼ ਹੈ ਅਤੇ ਉਸ ਨੂੰ ਉਮੀਦ ਹੈ ਕਿ ਹੁਣ ਉਹ ਇਨ੍ਹਾਂ ਬੇਘਰ ਲੋਕਾਂ ਦੀ ਕ੍ਰਿਸਮਸ ਨੂੰ ਖੁਸ਼ੀਆਂ ਨਾਲ ਭਰ ਦੇਵੇਗੀ। 

Kulvinder Mahi

News Editor

Related News