ਸ਼ੇਰ ਦਾ ਸ਼ਿਕਾਰ ਕਰਕੇ ਪੋਸਟ ਕੀਤੀਆਂ ਤਸਵੀਰਾਂ, ਲੋਕਾਂ ਨੇ ਕੀਤੇ ਅਜਿਹੇ ਕੁਮੈਂਟ

12/21/2017 3:17:06 PM

ਅਲਬਰਟਾ— ਕੈਨੇਡਾ 'ਚ ਟੀ.ਵੀ. ਸ਼ੋਅ ਨੂੰ ਹੋਸਟ ਕਰਨ ਵਾਲੇ ਸਟੀਵ ਇਕੁਲੰਦ ਨੇ ਇਕ ਪਹਾੜੀ ਸ਼ੇਰ ਕਿਉਗਾਰ ਦਾ ਸ਼ਿਕਾਰ ਕੀਤਾ ਅਤੇ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ। ਬਹੁਤ ਸਾਰੇ ਲੋਕਾਂ ਨੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਤੇ ਕਈਆਂ ਨੇ ਕਿਹਾ ਕਿ ਉਸ ਨੇ ਜੀਵ ਹੱਤਿਆ ਕੀਤੀ ਹੈ। ਸਟੀਵ ਨੇ ਇਸ ਭਾਰੀ ਸ਼ੇਰ ਨੂੰ ਚੁੱਕ ਕੇ ਆਪਣੇ ਸਾਥੀਆਂ ਨਾਲ ਕਈ ਤਸਵੀਰਾਂ ਖਿਚਵਾਈਆਂ। 

PunjabKesari
ਤੁਹਾਨੂੰ ਦੱਸ ਦਈਏ ਕਿ ਅਲਬਰਟਾ 'ਚ ਰਹਿਣ ਵਾਲਿਆਂ ਨੂੰ ਕਾਨੂੰਨੀ ਛੋਟ ਹੈ ਕਿ ਉਹ ਕਿਉਗਾਰ ਦਾ ਸ਼ਿਕਾਰ ਇਕ ਸਤੰਬਰ ਤੋਂ ਫਰਵਰੀ ਤਕ ਕਰ ਸਕਦੇ ਹਨ ਅਤੇ ਜੋ ਲੋਕ ਇੱਥੋਂ ਦੇ ਰਿਹਾਇਸ਼ੀ ਨਹੀਂ ਹਨ, ਉਹ ਇਸ ਦਾ ਸ਼ਿਕਾਰ ਇਕ ਦਸੰਬਰ ਤੋ ਫਰਵਰੀ ਤਕ ਕਰ ਸਕਦੇ ਹਨ।

 ਲੋਕਾਂ ਨੇ ਸਟੀਵ ਨੂੰ ਸ਼ਰਮ ਮਹਿਸੂਸ ਕਰਨ ਲਈ ਕਿਹਾ ਹੈ ਕਿਉਂਕਿ ਉਸ ਨੇ ਇਕ ਬੇਜ਼ੁਬਾਨ ਨੂੰ ਮਾਰਿਆ ਹੈ। ਇਸ ਤੋਂ ਪਹਿਲਾਂ ਵੀ ਸਟੀਵ ਤੇ ਉਨ੍ਹਾਂ ਦੀ ਪਤਨੀ ਸ਼ਿਕਾਰ ਕਰਨ ਦੀਆਂ ਆਦਤਾਂ ਅਤੇ ਇਨ੍ਹਾਂ ਜੀਵਾਂ ਨੂੰ ਮਾਰ ਕੇ ਤਸਵੀਰਾਂ ਪੋਸਟ ਕਰਨ 'ਚ ਸੁਰਖੀਆਂ 'ਚ ਰਹੇ ਹਨ।


Related News