ਪੈਰਿਸ 'ਚ ਪਤੀ ਨਾਲ ਰੋਮਾਂਟਿਕ ਹੋਈ ਆਰਤੀ ਸਿੰਘ, ਤਸਵੀਰਾਂ ਕੀਤੀਆਂ ਸਾਂਝੀਆਂ

06/09/2024 2:12:50 PM

ਮੁੰਬਈ (ਬਿਊਰੋ)- ਟੀ.ਵੀ. ਅਦਾਕਾਰਾ ਅਤੇ 'ਬਿੱਗ ਬੌਸ 13' ਦੀ ਪ੍ਰਤੀਯੋਗੀ ਆਰਤੀ ਸਿੰਘ ਇਨ੍ਹੀਂ ਦਿਨੀਂ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ। ਅਦਾਕਾਰਾ ਨੇ 25 ਅਪ੍ਰੈਲ ਨੂੰ ਮੁੰਬਈ 'ਚ ਬਿਜ਼ਨੈੱਸਮੈਨ ਦੀਪਕ ਚੌਹਾਨ ਨਾਲ ਵਿਆਹ ਕੀਤਾ ਸੀ, ਜਿਸ ਤੋਂ ਬਾਅਦ ਉਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਗਈਆਂ ਸਨ। ਹੁਣ ਇਹ ਜੋੜਾ ਵਿਆਹ ਦੇ ਕੁਝ ਮਹਿਨਿਆਂ ਬਾਅਦ ਹਨੀਮੂਨ 'ਤੇ ਚਲਾ ਗਿਆ ਹੈ। ਆਰਤੀ ਅਤੇ ਦੀਪਕ ਫਿਲਹਾਲ ਪੈਰਿਸ 'ਚ ਆਪਣਾ ਹਨੀਮੂਨ ਮਨਾ ਰਹੇ ਹਨ, ਜਿੱਥੋਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਆਰਤੀ ਆਪਣੇ ਪਤੀ ਦੀਆਂ ਬਾਹਾਂ 'ਚ ਆਈਫਲ ਟਾਵਰ ਦੇ ਹੇਠਾਂ ਰੋਮਾਂਟਿਕ ਪੋਜ਼ ਦੇ ਰਹੀ ਹੈ।

 

 
 
 
 
 
 
 
 
 
 
 
 
 
 
 
 

A post shared by Arti singh sharma (@artisingh5)

ਕਦੇ ਦੀਪਕ ਆਪਣੀ ਪ੍ਰੇਮਿਕਾ ਨੂੰ ਆਪਣੀਆਂ ਬਾਹਾਂ 'ਚ ਝੂਲ ਰਿਹਾ ਹੈ। ਇਸ ਦੌਰਾਨ ਅਦਾਕਾਰਾ ਦਾ ਬੇਹੱਦ ਹੌਟ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਉਹ ਇੱਕ ਮਿੰਨੀ ਡਰੈੱਸ 'ਚ ਪਾਈ ਹੋਈ ਹੈ ਬਹੁਤ ਖੁਸ਼ ਦਿਖਾਈ ਦੇ ਰਹੀ ਹੈ, ਜਦੋਂ ਕਿ ਉਸਦਾ ਪਤੀ ਚਿੱਟੀ ਕਮੀਜ਼ ਅਤੇ ਨੀਲੇ ਰੰਗ ਦੀ ਪੈਂਟ ਵਿੱਚ ਵਧੀਆ ਲੱਗ ਰਿਹਾ ਹੈ।

 

 

 
 
 
 
 
 
 
 
 
 
 
 
 
 
 
 

A post shared by Arti singh sharma (@artisingh5)

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਆਰਤੀ ਨੇ ਕੈਪਸ਼ਨ 'ਚ ਲਿਖਿਆ, 'ਰੋਜ਼ ਪਿਆਰ 'ਚ ਪੈਣਾ ਸਿਰਫ਼ ਤੁਹਾਡੇ ਦਿੱਤੇ ਪਿਆਰ ਕਾਰਨ ਨਹੀਂ, ਸਗੋਂ ਸਨਮਾਨ ਲਈ ਵੀ। ਮੈਂ ਆਖ਼ਰਕਾਰ ਆਈਫਲ ਟਾਵਰ ਦੇ ਬਾਹਰ ਆਪਣੇ ਸੁਪਨਿਆਂ ਦੀ ਫੋਟੋ ਲਈ, ਮੈਂ ਹਮੇਸ਼ਾ ਪੈਰਿਸ 'ਚ ਆਪਣੀ ਪਹਿਲੀ ਯਾਤਰਾ ਕਰਨ ਦਾ ਵਾਅਦਾ ਕੀਤਾ ਸੀ।

 

 
 
 
 
 
 
 
 
 
 
 
 
 
 
 
 

A post shared by Arti singh sharma (@artisingh5)

ਸਾਂਝੀਆਂ ਕੀਤੀਆਂ ਗਈਆਂ ਹੋਰ ਤਸਵੀਰਾਂ 'ਚ ਆਰਤੀ ਲਾਲ ਰੰਗ ਦੀ ਸਾੜ੍ਹੀ ਪਹਿਨ ਕੇ ਆਈਫਲ ਟਾਵਰ ਦੇ ਹੇਠਾਂ ਝੂਮ ਰਹੀ ਹੈ ਅਤੇ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ- ਹਰ ਸਾੜੀ ਇਕ ਕਹਾਣੀ ਦੱਸਦੀ ਹੈ..❤️ਇਹ ਹਮੇਸ਼ਾ ਯਾਦ ਰਹੇਗੀ..ਮੇਰੇ ਪਤੀ ਦੁਆਰਾ ਦਿੱਤੀ ਗਈ ਪਹਿਲੀ ਸਾੜੀ।


Harinder Kaur

Content Editor

Related News